ਵਿਦਿਆਰਥੀ ਨੇ ਹੋਸਟਲ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਦਿੱਤੀ ਜਾਨ, ਕਾਰਨਾਂ ਦਾ ਪਤਾ ਨਹੀਂ

0
491

ਮੁੰਬਈ | ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮੁੰਬਈ ਦੇ ਇਕ ਵਿਦਿਆਰਥੀ ਨੇ ਐਤਵਾਰ ਨੂੰ ਹੋਸਟਲ ਦੀ ਇਮਾਰਤ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਤੇ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦਾ ਨਾਂ ਦਰਸ਼ਨ ਰਮੇਸ਼ ਸੋਲੰਕੀ ਹੈ, ਜੋ ਗੁਜਰਾਤ ਦਾ ਰਹਿਣ ਵਾਲਾ ਸੀ। ਵਿਦਿਆਰਥੀ 18 ਸਾਲ ਦਾ ਸੀ।


ਦਰਸ਼ਨ ਆਈਆਈਟੀ ਵਿਚ ਬੀਟੈੱਕ ਕਰ ਰਿਹਾ ਸੀ। 3 ਮਹੀਨੇ ਪਹਿਲਾਂ ਦਾਖਲਾ ਲਿਆ ਸੀ। ਜਾਂਚ ‘ਚ ਸਾਹਮਣੇ ਆਇਆ ਕਿ ਦਰਸ਼ਨ ਸੋਲੰਕੀ ਹੋਸਟਲ ਦੀ 8ਵੀਂ ਮੰਜ਼ਿਲ ‘ਤੇ ਰਹਿੰਦਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਨੂੰ ਕੈਂਪਸ ‘ਚ ਸੁਰੱਖਿਆ ਕਰਮਚਾਰੀਆਂ ਨੇ ਖੂਨ ਨਾਲ ਲੱਥਪੱਥ ਹਾਲਤ ‘ਚ ਦੇਖਿਆ ਅਤੇ ਫਿਰ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਗੁਜਰਾਤ ਵਿਚ ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ।