ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਦੇ ਮੁੰਡੇ ਨੂੰ ਸੀਰੀ ਸਾਹਿਬ ਨਾਲ ਵਢਿਆ ਸੀ, 4 ਗ੍ਰਿਫਤਾਰ

0
2079

ਜਲੰਧਰ | ਸੰਤ ਨਗਰ ਵਿਖੇ ਬੀਤੀ ਰਾਤ ਗੁਰਦੁਆਰਾ ਦੇ ਪ੍ਰਧਾਨ ਦੇ ਇਕਲੌਤੇ ਮੁੰਡੇ ਐਡਵੋਕੇਟ ਅਮਨਦੀਪ ਨੂੰ ਕਤਲ ਕਰਨ ਵਾਲੇ 4 ਅਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਨੇ ਝਗੜੇ ਤੋਂ ਬਾਅਦ ਹੋਏ ਕਤਲ ਦੇ ਇਸ ਮਾਮਲੇ ਵਿੱਚ ਕੁੱਲ 7 ਨੂੰ ਅਰੋਪੀ ਬਣਾਇਆ ਹੈ। ਚਾਰ ਫਰਾਰ ਹਨ।

ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਮੁੰਡਿਆਂ ਨੇ ਵਿਵਾਦ ਹੋਣ ਤੋਂ ਬਾਅਦ ਸੀਰੀ ਸਾਹਿਬ ਨਾਲ ਐਡਵੋਕੇਟ ਅਮਨਦੀਪ ‘ਤੇ ਹਮਲਾ ਕਰ ਦਿੱਤਾ ਸੀ। ਇਸ ਕਾਰਨ ਉਸ ਦੀ ਮੌਤ ਹੋ ਗਈ ਸੀ।

ਡੀਸੀਪੀ ਨੇ ਦੱਸਿਆ- ਪੁਲੀਸ ਨੇ ਵਿਸ਼ਾਲ ਸਿੰਘ, ਪੁੱਤਰ ਨਰੇਸ਼ ਕੁਮਾਰ ਵਾਸੀ ਸੰਗਤ ਸਿੰਘ ਨਗਰ, ਜੀਵਨ ਸਿੰਘ ਉਰਫ ਜੱਸਾ ਸਿੰਘ ਪੁੱਤਰ ਜਸਪਾਲ ਵਾਸੀ ਸੰਗਤ ਸਿੰਘ ਨਗਰ, ਤਰਨਪ੍ਰੀਤ ਸਿੰਘ ਉਰਫ਼ ਨਾਈਟੀ ਪੁੱਤਰ ਪਰਮਜੀਤ ਸਿੰਘ ਵਾਸੀ ਸ਼ਹੀਦ ਬਾਬਾ ਸੰਗਤ ਸਿੰਘ ਨਗਰ ਅਤੇ ਹਰਕੀਰਤ ਸਿੰਘ ਉਰਫ ਅਨਮੋਲ ਪੁੱਤਰ ਜਸਪਾਲ ਸਿੰਘ ਵਾਸੀ ਸੰਗਤ ਸਿੰਘ ਨਗਰ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨ ਅਰੋਪੀ ਫਰਾਰ ਹਨ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।