ਬਸੰਤ ‘ਤੇ ਆਸਮਾਨ ‘ਤੇ ਉਡਦੀਆਂ ਗੁੱਡੀਆਂ ‘ਚ ਵੀ ਛਾ ਰਿਹਾ ਟਿੱਭਿਆਂ ਦਾ ਪੁੱਤ, ਸਿੱਧੂ ਦੀ ਤਸਵੀਰ ਵਾਲੇ ਜ਼ਿਆਦਾ ਵਿਕ ਰਹੇ ਪਤੰਗ

0
8517

ਰੋਪੜ | ਬਸੰਤ ਪੰਚਮੀ ਦਾ ਤਿਉਹਾਰ ਮਿੱਠਾ ਤਿਉਹਾਰ ਮੰਨਿਆ ਜਾਂਦਾ ਹੈ, ਉਥੇ ਪਤੰਗਾਂ ਦੇ ਸ਼ੌਕੀਨ ਇਸ ਨੂੰ ਖੂਬ ਮਸਤੀ ਨਾਲ ਮਨਾਉਂਦੇ ਹਨ। ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਸਮਾਨ ਵਿਚ ਪਤੰਗ ਛਾਏ ਰਹੇ। ਬੱਚੇ ਤੇ ਨੌਜਵਾਨ ਖੂਬ ਪਤੰਗ ਉਡਾ ਰਹੇ ਹਨ। ਸਵੇਰ ਤੋਂ ਹੀ ਪਤੰਗਾਂ ਦੀਆਂ ਦੁਕਾਨਾਂ ‘ਤੇ ਕਤਾਰਾਂ ਲੱਗੀਆਂ ਰਹੀਆਂ। ਛੁੱਟੀ ਹੋਣ ਕਾਰਨ ਸਕੂਲੀ ਬੱਚਿਆਂ ਨੇ ਸਭ ਤੋਂ ਜ਼ਿਆਦਾ ਪਤੰਗ ਉਡਾਏ।


ਪਤੰਗਾਂ ਦੇ ਥੋਕ ਵਿਕਰੇਤਾ ਚਿੰਟੂ ਬ੍ਰਦਰਜ਼ ਦੇ ਮਾਲਕ ਸੰਜੇ ਕੁਮਾਰ ਅਤੇ ਦਿਨੇਸ਼ ਕੁਮਾਰ ਨੇ ਦੱਸਿਆ ਕਿ ਇਸ ਵਾਰ ਮੌਸਮ ਖਰਾਬ ਹੋਣ ਕਾਰਨ ਪਤੰਗਾਂ ਦੀ ਵਿਕਰੀ ‘ਤੇ ਅਸਰ ਪਿਆ ਸੀ ਪਰ ਅੱਜ ਮੌਸਮ ਠੀਕ ਹੋਣ ਤੋਂ ਬਾਅਦ ਵੱਡੀ ਪੱਧਰ ‘ਤੇ ਪਤੰਗਾਂ ਦੀ ਵਿਕਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਇਹ ਕੰਮ ਕਰਦੇ ਹਾਂ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਕ ਉਤਸ਼ਾਹ ਨਾਲ ਪਤੰਗਬਾਜ਼ੀ ਕਰ ਰਹੇ ਹਨ। ਇਸ ਵਾਰ ਸਭ ਤੋਂ ਜ਼ਿਆਦਾ ਪਤੰਗ ਸਿੱਧੂ ਮੂਸੇਵਾਲਾ ਦੇ ਵਿਕ ਰਹੇ ਹਨ।

ਸਿੱਧੂ ਦੀਆਂ ਕਈ ਤਸਵੀਰਾਂ ਵਾਲੇ ਪਤੰਗ ਸਾਡੇ ਕੋਲ ਮੌਜੂਦ ਹਨ ਤੇ ਬੱਚੇ ਅਤੇ ਨੌਜਵਾਨ ਵੱਡੀ ਗਿਣਤੀ ਵਿਚ ਇਨ੍ਹਾਂ ਪਤੰਗਾਂ ਦੀ ਖਰੀਦ ਕਰ ਰਹੇ ਹਨ। ਜਿਨ੍ਹਾਂ ਪਤੰਗਾਂ ‘ਤੇ ‘ਦਿਲ ਦਾ ਨੀ ਮਾੜਾ-ਸਿੱਧੂ ਮੂਸੇਵਾਲਾ’ ਲਿਖਿਆ ਹੋਇਆ ਹੈ, ਮੂਸੇਵਾਲਾ ਦੀ ਗਾਉਂਦਿਆਂ ਦੀ ਫੋਟੋ ਹੈ, ਉਹ ਸਭ ਤੋਂ ਵੱਧ ਵਿਕ ਰਹੇ ਹਨ।