ਕੈਪਟਨ ਤੇ ਕਰੀਬੀਆਂ ‘ਤੇ ਸ਼ਿਕੰਜਾ ਸ਼ੁਰੂ, ਹੋਮ ਮਨਿਸਟਰ ਰੰਧਾਵਾ ਨੇ ਅਰੂਸਾ ਆਲਮ ਦੇ ISI ਨਾਲ ਕਥਿਤ ਸੰਬੰਧਾਂ ਦੀ ਜਾਂਚ ਦੇ ਦਿੱਤੇ ਹੁਕਮ

0
9345

ਚੰਡੀਗੜ੍ਹ | ਪੰਜਾਬ ਦੇ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਹੈ, ਨੇ ਅੱਜ ਆਪਣੇ ਇਕ ਬਿਆਨ ‘ਚ ਕਿਹਾ ਕਿ ਪਾਕਿਸਤਾਨੀ ਨਾਗਰਿਕ ਅਰੂਸਾ ਆਲਮ ਦੇ ਪਾਕਿ ਦੀ ਖੂਫੀਆ ਏਜੰਸੀ ISI ਦੇ ਕਥਿਤ ਸੰਬੰਧਾਂ ਦੀ ਜਾਂਚ ਕਰਵਾਈ ਜਾਵੇਗੀ।

ਇਸ ਤੋਂ ਇਲਾਵਾ ਰੰਧਾਵਾ ਨੇ ਕਿਹਾ ਕਿ ਬਠਿੰਡਾ ਦੇ ਮੌੜ ਮੰਡੀ ‘ਚ ਇਕ ਰੈਲੀ ਦੇ ਬਾਹਰ ਹੋਏ ਬੰਬ ਧਮਾਕੇ ਦੀ ਵੀ ਜਾਂਚ ਕਰਵਾਈ ਜਾਵੇਗੀ। ਉਧਰ, ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਨੇ ਮੰਗ ਕੀਤੀ ਕਿ ਇਰੀਗੇਸ਼ਨ ਸਕੈਮ ਦੀ ਵੀ ਜਾਂਚ ਵਿਜੀਲੈਂਸ ਨੂੰ ਸੌਂਪੀ ਜਾਵੇ ਤੇ ਕੈਪਟਨ ਦੇ ਕਰੀਬੀ ਰਹੇ ਲੋਕਾਂ ਦੀਆਂ ਸੰਪਤੀਆਂ ਦੀ ਜਾਂਚ ਹੋਵੇ।