ਲੁਟੇਰਿਆਂ ਨੇ ਕਰਿਆਨਾ ਸਟੋਰ ਵਾਲੇ ਤੋਂ ਲੁੱਟੇ 10 ਹਜ਼ਾਰ ਰੁਪਏ ਤੇ 4 ਤੋਲੇ ਸੋਨਾ

0
921

ਗੁਰਾਇਆ | ਇਲਾਕੇ ਅੰਦਰ ਲੁਟੇਰਿਆ ਨੇ ਪਿਸਤੌਲ ਦੀ ਨੋਕ ‘ਤੇ ਕਰਿਆਨਾ ਸਟੋਰ ਤੋ 10 ਹਜ਼ਾਰ ਰੁਪਏ ਤੇ 4 ਤੋਲੇ ਸੋਨਾ ਲੁਟਿਆ ਹੈ। ਵਾਰਦਾਤ ਦੀ ਘਟਨਾ ਤੋਂ ਬਾਅਦ ਦੁਕਾਨਦਾਰ ਨੇ ਪੁਲਿਸ ਦੀ ਸੂਚਿਤ ਕਰ ਦਿੱਤਾ ਹੈ।

ਪਿੰਡ ਰੁੜਕਾ ਕਲਾਂ ਵਿਖੇ ਸਥਿਤ ਮਹੇਸ਼ ਕਰਿਆਨਾ ਸਟੋਰ ਦੇ ਮਾਲਕ ਮਹੇਸ਼ ਕੁਮਾਰ ਨੇ ਦੱਸਿਆ ਕਿ ਕਰਿਆਨਾ ਸਟੋਰ ਦੇ ਉਪੱਰ ਹੀ ਉਨ੍ਹਾਂ ਦਾ ਘਰ ਹੈ ਬੀਤੀ ਰਾਤ ਤਕਰੀਬਨ ਸਵਾ ਨੋ ਵਜੇ ਦੇ ਕਰੀਬ 6 ਵਿਅਕਤੀ ਆਏ ਜਿਹਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਰੂਰੀ ਕਰਿਆਨੇ ਦਾ ਸਮਾਨ ਲੈਣਾ ਹੈ ਤੇ ਉਹ ਦੁਕਾਨ ਖੋਲ੍ਹ ਲੈਣ। ਜਦ ਦੁਕਾਨ ਦਾ ਸ਼ਟਰ ਖੋਲ੍ਹਿਆ ਤਾ ਲੁਟੇਰਿਆਂ ਨੇ ਉਸ ਦੇ ਸਿਰ ਤੇ ਪਿਸਤੌਲ ਰੱਖ ਕੇ ਉਸ ਦੇ ਹੱਥ ਤੇ ਮੂੰਹ ਬੰਨ੍ਹ ਦਿੱਤਾ ਤੇ ਗੱਲ੍ਹੇ ਵਿੱਚੋਂ 10 ਹਜ਼ਾਰ ਰੁਪਏ ਨਗਦੀ ਲੁੱਟ ਲਈ।

ਇਸ ਦੌਰਾਨ ਕੁੱਝ ਵਿਅਕਤੀ ਹੇਠਾਂ ਖੜ੍ਹੇ ਰਹੇ ਅਤੇ ਕੁਝ ਵਿਅਕਤੀ ਉੱਪਰ ਉਨ੍ਹਾਂ ਦੇ ਘਰ ਵਿੱਚ ਚਲੇ ਗਏ ਜਿਨ੍ਹਾਂ ਨੇ ਉਸਦੀ ਪਤਨੀ ਤੇ ਲੜਕੀ ਨੂੰ ਪਿਸਤੌਲ ਦੀ ਨੋਕ ਬੰਦੀ ਬਣਾ ਲਿਆ ਤੇ ਘਰ ਅੰਦਰ ਪਈ ਅਲਮਾਰੀ ਵਿੱਚੋਂ 4 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ, ਮੌਬਾਇਲ ਫੋਨ ਲੈ ਕੇ ਫਰਾਰ ਹੋ ਗਏ।