ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਅੱਜ ਪੰਜਾਬ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ‘ਤੇ ਵੈਟ ਘਟਾ ਕੇ ਪੈਟਰੋਲ 10 ਰੁਪਏ ਤੇ ਡੀਜ਼ਲ 5 ਰੁਪਏ ਸਸਤਾ ਕਰ ਦਿੱਤਾ ਹੈ। ਇਹ ਰੇਟ ਅੱਜ ਰਾਤ 12 ਵਜੇ ਤੋਂ ਬਾਅਦ ਲਾਗੂ ਹੋਣਗੇ।
ਅੱਜ ਦੁਪਹਿਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੈਂਸ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵਲੋਂ ਘਟਾ ਕੇ ਪੈਟਰੋਲ ‘ਤੇ 13.77 ਫੀਸਦੀ ਤੇ ਡੀਜ਼ਲ ‘ਤੇ 9.92 ਫੀਸਦੀ ਵੈਟ ਕਰ ਦਿੱਤਾ ਗਿਆ ਹੈ।
ਰੇਟ ਘਟਣ ਨਾਲ ਪੰਜਾਬ ਵਿਚ ਗੁਆਂਢੀ ਸੂਬੇ ਹਿਰਆਣਾ ਤੇ ਹਿਮਾਚਲ ਪ੍ਰਦੇਸ਼ ਨਾਲੋਂ ਸਸਤਾ ਪੈਟਰੋਲ ਮਿਲੇਗਾ।
ਇਸ ਨਾਲ ਪੰਜਾਬ ਸਰਕਾਰ ਦੇ ਰੈਵੇਨਿਊ ਤੇ ਵੀ ਬਹੁਤ ਪ੍ਰਭਾਵ ਪਵੇਗਾ।