ਸਮਰਾਲਾ ਕੋਰਟ ਬਾਹਰੋਂ ਪੁਲਿਸ ਨੇ ਚੁੱਕਿਆ ਵਿਅਕਤੀ, ਰੋਂਦਿਆਂ ਪਤਨੀ ਬੋਲੀ – ਮੇਰੇ ਪਤੀ ‘ਤੇ ਨਾਜਾਇਜ਼ ਪਰਚੇ ਪਾਏ ਹਨ

0
1345

ਸਮਰਾਲਾ, 26 ਫਰਵਰੀ | ਸਮਰਾਲਾ ਕਚਹਿਰੀ ਵਿਚ ਉਸ ਸਮੇਂ ਹਾਈਵੋਲਟੇਜ਼ ਹੰਗਾਮਾ ਹੋਇਆ ਜਦੋਂ ਇਕ ਪਤੀ-ਪਤਨੀ ਆਪਣੀ ਤਰੀਕ ਭੁਗਤਣ ਲਈ ਸਮਰਾਲਾ ਕਚਹਿਰੀ ਵਿਚ ਮੌਜੂਦ ਸਨ। ਇਹ ਦੋਵੇਂ ਪਤੀ-ਪਤਨੀ ਜਦੋਂ ਕੰਟੀਨ ਵਿਚ ਚਾਹ ਪੀ ਰਹੇ ਸਨ ਤਾਂ 3-4 ਸਿਵਲ ਵਰਦੀ ਵਿਚ ਪੁਲਿਸ ਮੁਲਾਜ਼ਮਾਂ ਨੇ ਤਰੀਕ ਭੁਗਤਣ ਆਏ ਵਿਅਕਤੀ ਨੂੰ ਧੱਕੇ ਨਾਲ ਘੜੀਸਦੇ ਹੋਏ ਸੜਕ ‘ਤੇ ਖੜ੍ਹੀ ਗੱਡੀ ਵਿਚ ਸੁੱਟ ਲਿਆ।

ਵੇਖੋ ਵੀਡੀਓ

ਇਸ ਦੌਰਾਨ ਪਤਨੀ ਰੋ-ਰੋ ਕੇ ਲੋਕਾਂ ਅੱਗੇ ਅਤੇ ਪੁਲਿਸ ਵਾਲਿਆਂ ਅੱਗੇ ਦੁਹਾਈਆਂ ਪਾ ਰਹੀ ਸੀ ਕਿ ਉਸ ਦਾ ਪਤੀ ਨਿਰਦੋਸ਼ ਹੈ। ਇਸ ਸਬੰਧੀ ਜਦੋਂ ਔਰਤ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦੇ ਪਤੀ ਉਤੇ ਪੁਲਿਸ ਨੇ ਨਾਜਾਇਜ਼ ਪਰਚੇ ਪਾਏ ਹੋਏ ਹਨ।