ਹਿਮਾਚਲ ਦੀ ਸਪੀਤੀ ਵਾਦੀ ਨੂੰ ਕੋਰੋਨਾ ਤੋਂ ਬਚਾਉਣ ਦਾ ਜਜ਼ਬਾ, ਲੋਕਾਂ ਨੇ ਐਮਐਲਏ ਨੂੰ ਵੀ ਪਿੰਡ ‘ਚ ਵੜ੍ਹਨ ਨਹੀਂ ਦਿੱਤਾ

0
873

ਹਿਮਾਚਲ ਪ੍ਰਦੇਸ਼ . ਬੀਆਰਓ ਦੇ ਵਰਕਰਾਂ ਨੂੰ ਮਿਲ ਕੇ ਆ ਰਹੇ ਐਮਐਲਏ ਰਾਮ ਲਾਲ ਮਾਰਕੰਡੇ ਨੂੰ ਸਪੀਤੀ ਦੇ ਲੋਕਾਂ ਨੇ ਪਿੰਡ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ। ਕੋਰੋਨਾ ਵਾਇਰਸ ਦੇ ਡਰ ਤੋਂ ਲੋਕਾਂ ਨੇ ਐਮਐਲਏ ਨੂੰ ਕਿਹਾ ਕਿ ਪਿੰਡ ਤੋਂ ਬਾਹਰਲੇ ਵਿਅਕਤੀ ਦੀ ਪਿੰਡ ਵਿਚ ਤਦ ਤੱਕ ਐਂਟਰੀ ਨਹੀਂ ਹੈ ਜਦ ਤਕ ਉਹ ਟੈਸਟ ਜਾਂ ਕਵਾਰੰਟਾਇਨ ਨਹੀਂ ਹੋ ਜਾਂਦਾ।

ਹਿਮਾਚਲ ਦੇ ਲੋਕਾਂ ਨੇ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਮਾਰਚ ਵਿਚ ਇਕ ਮਤਾ ਪਾਸ ਕੀਤਾ ਸੀ ਕਿ ਜੇਕਰ ਕੋਈ ਪਿੰਡ ਤੋਂ ਬਾਹਰਲਾ ਵਿਅਕਤੀ ਪਿੰਡ ਵਿਚ ਆਉਂਦਾ ਹੈ ਤਾਂ ਉਸ ਨੂੰ 14 ਦਿਨ ਲਈ ਕਵਾਰੰਟਾਇਨ ਹੋਣ ਤੋਂ ਬਾਅਦ ਹੀ ਬਾਹਰ ਕੱਢਿਆ ਜਾਵੇਗਾ।

ਐਮਐਲਏ ਮਾਰਕੰਡਾ ਧਰਨਾ ਦੇ ਰਹੇ ਬੀਆਰਓ ਦੇ ਵਰਕਰਾਂ ਨੂੰ ਮਿਲ ਕੇ ਆ ਰਹੇ ਸੀ। ਲੋਕਾਂ ਨੂੰ ਇਸ ਗੱਲ ਦਾ ਡਰ ਸੀ ਕਿ ਕੋਈ ਵੀ ਵਿਅਕਤੀ ਉਨ੍ਹਾਂ ਵਿਚ ਕੋਰੋਨਾ ਪੌਜੀਟਿਵ ਹੋਇਆ ਤਾਂ ਸਾਡੇ ਪਿੰਡ ਅੰਦਰ ਕੋਰੋਨਾ ਫੈਲਣ ਦਾ ਡਰ ਹੈ ਇਸ ਕਰਕੇ ਲੋਕਾਂ ਨੇ ਐਮਐਲਏ ਦੀ ਐਂਟਰੀ ਨੂੰ ਵੀ ਰੋਕ ਦਿੱਤਾ।