ਕੈਨੇਡਾ ਪੁੱਤ ਨੂੰ ਮਿਲਣ ਗਏ ਮਾਪੇ ਲਿਆਏ ਉਸ ਦੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ

0
554

ਤਰਨਤਾਰਨ|ਜ਼ਿਲੇ ਦੇ ਪਿੰਡ ਬਾਣੀਆ ਵਿਖੇ ਪਿੰਡ ਨਾਲ ਸੰਬੰਧਤ ਪੰਜਾਬ ਪੁਲਿਸ ਦੇ ਏ. ਐਸ. ਆਈ. ਸਤਨਾਮ ਸਿੰਘ ਬਾਵਾ ਆਪਣੀ ਪਤਨੀ ਜਗਦੀਸ਼ ਕੌਰ ਨਾਲ ਜਿਸ ਬੇਟੇ ਨੂੰ ਮਿਲਣ ਲਈ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਏ ਸਨ, ਉਸ ਬੇਟੇ ਦੀ ਲਾਸ਼ ਲੈ ਕੇ ਆਉਣਾ ਪਵੇਗਾ। ਇਹ ਸ਼ਾਇਦ ਇਸ ਮਾਂ-ਬਾਪ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। 2016 ਵਿੱਚ ਸਟੱਡੀ ਬੇਸ ‘ਤੇ ਕੈਨੇਡਾ ਗਏ ਨਵਰੂਪ ਜੌਹਲ ਅਚਾਨਕ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਿਆ। ਕੁਝ ਸਮੇਂ ਪਹਿਲਾਂ ਬੇਟੇ ਨਵਰੂਪ ਜੌਹਲ ਨੂੰ ਮਿਲਣ ਲਈ ਉਸ ਦੇ ਪਿਤਾ ਏ.ਐਸ.ਆਈ. ਸਤਨਾਮ ਸਿੰਘ ਬਾਵਾ ਅਤੇ ਮਾਂ ਜਗਦੀਸ਼ ਕੌਰ ਕੈਨੇਡਾ ਗਏ ਹੋਏ ਸਨ, ਜਿਨ੍ਹਾਂ ਨੇ ਆਪਣੇ ਪੁੱਤਰ ਦੀ ਲਾਸ਼ ਨੂੰ ਕੈਨੇਡਾ ਤੋਂ ਆਪਣੇ ਘਰ ਵਿੱਚ ਲਿਆ ਕੇ ਰੋਂਦੇ ਹੋਏ ਆਪਣੇ ਪੁੱਤਰ ਦਾ ਅੱਜ ਅੰਤਿਮ ਸੰਰਕਾਰ ਕਰ ਦਿੱਤਾ। ਇਸ ਸਮੇਂ ਆਪਣੇ ਪੁੱਤਰ ਨੂੰ ਜਦੋਂ ਸਿਹਰੇ ਲਾ ਕੇ ਘਰੋਂ ਸ਼ਮਸ਼ਾਨ ਲੈ ਚੱਲੇ ਸੀ, ਹਰ ਕਿਸੇ ਦੀਆਂ ਅੱਖਾਂ ਵਿੱਚੋਂ ਹੰਜੂ ਨਹੀਂ ਸੀ ਰੁਕ ਰਹੇ।