ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ, ਕੰਮ ਕਰਦੇ ਗਈ ਜਾਨ, ਮਾਪਿਆਂ ਦੇ ਵੈਣ ਸੁਣ ਪਿੰਡ ਹੋਇਆ ਸੋਗਮਈ

0
1505

ਤਰਨਤਾਰਨ | ਕੈਨੇਡਾ ‘ਚ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਥੇ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਤਰਨਤਾਰਨ ਦੇ ਪਿੰਡ ਕਰਿਆਲੀ ਦਾ ਰਹਿਣ ਵਾਲਾ ਸੀ।

ਜਗਦੀਪ ਸਿੰਘ 4 ਕੁ ਸਾਲ ਪਹਿਲਾਂ ਕੈਨੇਡਾ ਗਿਆ ਸੀ। ਮ੍ਰਿਤਕ ਜਗਦੀਪ ਸਿੰਘ ਆਪਣੀ ਪਤਨੀ ਨਾਲ ਕੈਨੇਡਾ ਵਿਚ ਗਿਆ ਸੀ ਅਤੇ ਉੱਥੇ ਹੀ ਕੰਮ ਕਰਦਾ ਸੀ। ਕੰਮ ਦੌਰਾਨ ਹੀ ਉਸ ਦੀ ਮੌਤ ਹੋ ਗਈ। ਬੇਟਾ ਪਿੰਡ ਵਿਚ ਪਰਿਵਾਰ ਕੋਲ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।