25 ਕਰੋੜ ਦੀ ਲਾਟਰੀ ਜਿੱਤਣ ਵਾਲਾ ਹੋਇਆ ਪਰੇਸ਼ਾਨ, ਕਹਿੰਦਾ-ਇਹਦੇ ਨਾਲੋਂ ਤਾਂ ਲਾਟਰੀ ਨਾ ਹੀ ਨਿਕਲਦੀ ਤਾਂ ਚੰਗਾ ਸੀ

0
1663

ਕੇਰਲਾ ਵਿੱਚ 25 ਕਰੋੜ ਰੁਪਏ ਦੀ ਓਨਮ ਬੰਪਰ ਲਾਟਰੀ ਜਿੱਤਣ ਵਾਲਾ ਆਟੋ ਚਾਲਕ ਅਨੂਪ ਲਾਟਰੀ ਜਿੱਤਣ ਤੋਂ ਬਾਅਦ ਵੀ ਦੁਖੀ ਹੈ । ਦਰਅਸਲ, ਲਾਟਰੀ ਜਿੱਤਣ ਤੋਂ ਬਾਅਦ ਦੂਰ-ਦੂਰ ਤੋਂ ਲੋਕ ਉਸ ਕੋਲ ਮਦਦ ਲਈ ਆ ਰਹੇ ਹਨ । ਅਨੂਪ ਦਾ ਕਹਿਣਾ ਹੈ ਕਿ ਉਸ ਨੂੰ ਲਾਟਰੀ ਜਿੱਤਣ ਦਾ ਪਛਤਾਵਾ ਹੈ । ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੇ ਗਏ ਇੱਕ ਵੀਡੀਓ ਵਿੱਚ ਅਨੂਪ ਨੇ ਕਿਹਾ ਕਿ ਉਸ ਨੂੰ ਆਪਣਾ ਘਰ ਬਦਲਣਾ ਪਿਆ ਕਿਉਂਕਿ ਦੂਰ-ਦੂਰ ਤੋਂ ਲੋਕ ਉਸ ਕੋਲ ਆਰਥਿਕ ਮਦਦ ਲਈ ਆ ਰਹੇ ਹਨ।

ਅਨੂਪ ਨੇ ਕਿਹਾ ਕਿ ਹੁਣ ਤੱਕ ਲਾਟਰੀ ਦਾ ਇੱਕ ਵੀ ਪੈਸੇ ਉਸਨੂੰ ਨਹੀਂ ਮਿਲਿਆ ਹੈ, ਪਰ ਲੋਕ ਉਸਦੇ ਪਿੱਛੇ ਪੈ ਗਏ ਹਨ । ਮੈਂ ਆਪਣਾ ਘਰ ਛੱਡ ਕੇ ਆਪਣੇ ਰਿਸ਼ਤੇਦਾਰ ਦੇ ਘਰ ਰਹਿਣ ਲੱਗ ਗਿਆ, ਪਰ ਲੋਕ ਉੱਥੇ ਵੀ ਪਹੁੰਚ ਗਏ । ਮੈਂ ਆਪਣੀ ਸਾਰੀ ਸ਼ਾਂਤੀ ਗੁਆ ਲਈ ਹੈ । ਅਨੂਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਪਹਿਲਾ ਇਨਾਮ ਨਹੀਂ ਜਿੱਤਣਾ ਚਾਹੀਦਾ ਸੀ। ਦੂਜਾ ਜਾਂ ਤੀਜਾ ਇਨਾਮ ਕਾਫੀ ਹੁੰਦਾ । ਜ਼ਿਕਰਯੋਗ ਹੈ ਕਿ ਸ਼੍ਰੀਵਰਹਮ ਦੇ ਰਹਿਣ ਵਾਲੇ ਅਨੂਪ ਨੇ 18 ਸਤੰਬਰ ਨੂੰ 25 ਕਰੋੜ ਰੁਪਏ ਦੀ ਲਾਟਰੀ ਜਿੱਤੀ ਸੀ ।

ਦੱਸ ਦੇਈਏ ਕਿ ਲਾਟਰੀ ਜਿੱਤਣ ਤੋਂ ਬਾਅਦ ਆਟੋ ਚਾਲਕ ਅਨੂਪ ਨੇ ਦੱਸਿਆ ਸੀ ਕਿ ਉਹ ਪਿਛਲੇ 22 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ ਅਤੇ ਹੁਣ ਤੱਕ ਉਹ ਕੁਝ ਸੌ ਰੁਪਏ ਤੋਂ ਲੈ ਕੇ ਵੱਧ ਤੋਂ ਵੱਧ ਪੰਜ ਹਜ਼ਾਰ ਰੁਪਏ ਤੱਕ ਦਾ ਇਨਾਮ ਜਿੱਤ ਚੁੱਕਿਆ ਹੈ । ਉਸਨੇ ਦੱਸਿਆ ਸੀ ਕਿ ਉਸਨੇ ਕਦੇ ਵੀ ਲਾਟਰੀ ਜਿੱਤਣ ਦੀ ਉਮੀਦ ਨਹੀਂ ਕੀਤੀ ਅਤੇ ਕੌਣ ਜਿੱਤਿਆ ਵੀ ਟੀਵੀ ‘ਤੇ ਨਹੀਂ ਦੇਖਦੇ ਸਨ । ਪਰ ਜਦੋਂ ਉਸ ਨੇ ਆਪਣਾ ਮੋਬਾਈਲ ਦੇਖਿਆ ਤਾਂ ਉਸ ਨੂੰ ਜਿੱਤ ਦਾ ਪਤਾ ਲੱਗਿਆ । ਉਨ੍ਹਾਂ ਕਿਹਾ ਕਿ ਇੰਨੇ ਸਾਲਾਂ ਤੱਕ ਹਾਰ ਦੇਖਣ ਤੋਂ ਬਾਅਦ ਮੈਂ ਜਿੱਤਣ ਬਾਰੇ ਸੋਚਿਆ ਵੀ ਨਹੀਂ ਸੀ।