ਨਵੇਂ ਵਿਆਹੇ ਜੋੜੇ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਕੁਝ ਦਿਨ ਪਹਿਲਾਂ ਹੀ ਹੋਈ ਸੀ ਲਵ ਮੈਰਿਜ

0
606

ਬਠਿੰਡਾ, 23 ਅਕਤੂਬਰ |ਇਥੇ ਇਕ ਨਵੇਂ-ਵਿਆਹੇ ਜੋੜੇ ਨੇ ਖੁਦਕੁਸ਼ੀ ਕਰ ਲਈ ਹੈ। ਮੰਗਲਵਾਰ ਨੂੰ ਸਰਹਿੰਦ ਨਹਿਰ ਦੇ ਜੋਗਾਨੰਦ ਪੁਲ ਨੇੜੇ ਇਕ ਨਵ-ਵਿਆਹੇ ਜੋੜੇ (ਪਤੀ-ਪਤਨੀ) ਦੀਆਂ ਲਾਸ਼ਾਂ ਮਿਲੀਆਂ ਹਨ। ਪਤੀ-ਪਤਨੀ ਨੇ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ (36) ਅਤੇ ਨੇਹਾ (18) ਵਾਸੀ ਆਦਰਸ਼ ਨਗਰ, ਬਠਿੰਡਾ ਵਜੋਂ ਹੋਈ ਹੈ। ਦੋਵਾਂ ਨੇ ਕੁੱਝ ਦਿਨ ਪਹਿਲਾਂ ਹੀ ਲਵ ਮੈਰਿਜ ਕੀਤੀ ਸੀ।

ਪੁਲਿਸ ਨੇ ਮੌਕੇ ਤੋਂ ਮ੍ਰਿਤਕ ਗੁਰਪ੍ਰੀਤ ਸਿੰਘ ਦਾ ਇਕ ਮੋਟਰਸਾਈਕਲ ਅਤੇ ਇਕ ਬੈਗ ਬਰਾਮਦ ਕੀਤਾ ਹੈ। ਦੋਵਾਂ ਦੇ ਬੈਗ ਵਿਚ ਮੋਬਾਈਲ ਫ਼ੋਨ ਤੇ ਆਧਾਰ ਕਾਰਡ ਸਨ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)