ਜਲੰਧਰ ਸ਼ਹਿਰ ਦੀ ਨਵੀਂ ADCP ਵਤਸਲਾ ਗੁਪਤਾ ਦੀ ਕਹਾਣੀ, ਕਿਵੇਂ ਕੈਂਸਰ ਪੀੜਤ ਪਿਤਾ ਦੀ ਹੱਲਾਸ਼ੇਰੀ ਨੇ ਬਣਾਇਆ IPS

0
15980

ਸਿੱਖਿਆ ਹਰ ਸਮਾਜ ਦੀ ਲੜਕੀ ਦਾ ਭਵਿੱਖ ਬਦਲ ਸਕਦੀ ਹੈ : ਵਤਸਲਾ ਗੁਪਤਾ


PB TEAM | Jalandhar

ਜਲੰਧਰ ਵਿੱਚ ਨਵੇਂ ਨਿਯੁਕਤ ਹੋਏ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਵਤਸਲਾ ਗੁਪਤਾ ਚਾਹੁੰਦੇ ਹਨ ਕਿ ਸਾਰੀਆਂ ਕੁੜੀਆਂ ਵੱਡੇ ਸੁਪਨੇ ਵੇਖਣ, ਆਪਣਾ ਨਿਸ਼ਾਨਾ ਉੱਚਾ ਕਰਨ ਤੇ ਫਿਰ ਇਸ ਨੂੰ ਪ੍ਰਾਪਤ ਕਰਨ ਲਈ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰਨ। ਉਹਨਾਂ ਨੇ ਕਿਹਾ ਕਿ ਰੱਬ ਨੇ ਲੜਕੀਆਂ ਨੂੰ ਸਖਤ ਮਿਹਨਤ ਤੇ ਪੱਕੇ ਇਰਾਦੇ ਦੀ ਅਸੀਮ ਭਾਵਨਾ ਨਾਲ ਬਖਸ਼ਿਆ ਹੈ। ਉਨ੍ਹਾਂ ਨੂੰ ਜ਼ਿੰਦਗੀ ਦੇ ਇਕ ਬੁਨਿਆਦੀ ਨਿਯਮ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਮਿਹਨਤ ਤੇ ਲਗਨ ਹਮੇਸ਼ਾ ਫਲ ਦਿੰਦੇ ਹਨ। ਜਲੰਧਰ ਬੁਲੇਟਿਨ ਨਾਲ ਖਾਸ ਗੱਲਬਾਤ ਦੌਰਾਨ ਉਨ੍ਹਾਂ ਕਈ ਗੱਲਾਂ ਸਾਂਝੀਆਂ ਕੀਤੀਆਂ।

2015 ਬੈਚ ਦੇ ਆਈਪੀਐਸ ਅਧਿਕਾਰੀ ਵਤਸਲਾ ਗੁਪਤਾ ਵਾਤਾਵਰਨ ਵਿਗਿਆਨ ਅਤੇ ਬਾਇਓਟੈਕਨਾਲੌਜੀ ਵਿੱਚ ਆਪਣੀ ਡਾਕਟ੍ਰੇਟ ਕਰ ਰਹੇ ਸਨ। ਉਸ ਤੋਂ ਦੋ ਸਾਲ ਪਹਿਲਾਂ, ਉਹ ਦੋ ਰਾਸਤਿਆਂ ਤੇ ਚੱਲ ਰਹੇ ਸਨ ਇਕ ਸੀ ਆਪਣਾ ਟੀਚਾ ਤੇ ਦੂਜਾ ਸੀ ਪਿਤਾ ਦੀ ਬਿਮਾਰੀ, ਜਦੋਂ ਉਨ੍ਹਾਂ ਦੇ ਪਿਤਾ ਨੂੰ ਕੈਂਸਰ ਹੋਇਆ ਸੀ ਤਾਂ ਘਰ ਵਿਚ ਸਭ ਤੋਂ ਵੱਡੇ ਹੋਣ ਕਰਕੇ, ਉਹ ਆਪਣੇ ਪਿਤਾ ਦੇ ਨਾਲ ਮੁੰਬਈ ਇਲਾਜ ਲਈ ਗਏ ਤੇ ਮਾਂ ਅਤੇ ਭੈਣਾ ਦਾ ਵੀ ਖਿਆਲ ਰੱਖ ਰਹੇ ਸਨ।

ਉਨ੍ਹਾਂ ਦੇ ਮਾਤਾ ਜੀ ਨੂੰ ਆਪਣੇ ਪਿਤਾ ਦੇ ਇਲਾਜ ਲਈ ਛੇ ਮਹੀਨਿਆਂ ਲਈ ਮੁੰਬਈ ਰਹਿਣਾ ਪਿਆ। ਉਹਨਾਂ ਨੇ ਲਖਨਾਊ ਤੋਂ ਵਾਪਸ ਆ ਕੇ ਆਪਣੇ ਡਾਕਟ੍ਰੇਟ ਦੇ ਵਿਸ਼ੇ ਨੂੰ ਛੱਡ ਦਿੱਤਾ ਤੇ ਆਪਣੀ ਕਾਲਜ ਪੜ੍ਹਦੀ ਭੈਣ ਦਾ ਖਿਆਲ ਰੱਖਣ ਲੱਗੇ।

IPS vatsla gupta

ਜੂਨ 2014 ਵਿੱਚ, ਜਦੋਂ ਉਨ੍ਹਾਂ ਦੇ ਪਿਤਾ ਵਾਪਸ ਆਏ ਤਾਂ ਉਹਨਾਂ ਨੇ ਵਤਸਲਾ ਨੂੰ ਸਿਵਲ ਸੇਵਾਵਾਂ ਲਈ ਤਿਆਰੀ ਲਈ ਪ੍ਰੇਰਿਆ। ਵਤਸਲਾ ਨੇ ਸਾਰੀਆਂ ਔਕੜਾਂ ਦਾ ਮੁਕਾਬਲਾ ਕੀਤਾ, ਭਾਰੀ ਮਾਨਸਿਕ ਸਦਮੇ ਤੇ ਕਸ਼ਟ ਨੂੰ ਪਛਾੜਿਆ ਅਤੇ ਆਪਣੇ ਸਮਰਪਣ ਨਾਲ 2015 ਦੀ ਸਿਵਲ ਸਰਵਿਸ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਨੇ ਕਿਹਾ, ‘’ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਬਾਵਜੂਦ, ਮੇਰੇ ਪਰਿਵਾਰ, ਰਿਸ਼ਤੇਦਾਰਾਂ ਤੇ ਦੋਸਤਾਂ ਖਾਸ ਕਰਕੇ ਮੇਰੇ ਪਿਤਾ ਦੇ ਨਿਰੰਤਰ ਸਮਰਥਨ ਨੇ ਇਹ ਪ੍ਰਾਪਤੀ ਹਾਸਲ ਕਰਨ ਵਿਚ ਮੇਰੀ ਮਦਦ ਕੀਤੀ। ਇਸ ਲਈ ਮੈਂ ਕਹਿੰਦੀ ਹਾਂ, ਸਖਤ ਮਿਹਨਤ ਤੇ ਲਗਨ ਹਮੇਸ਼ਾ ਤੁਹਾਨੂੰ ਫ਼ਲ ਦਿੰਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਮਿਹਨਤਕਸ਼ ਤੇ ਪੜ੍ਹੀਆਂ-ਲਿਖੀਆਂ ਕੁੜੀਆਂ ਭਾਰਤ ਨੂੰ ਦੁਨੀਆਂ ਵਿਚ ਮੋਹਰੀ ਰੈਂਕਿੰਗ ਦੇਸ਼ ਬਣਾਉਣ ਲਈ ਬੁਨਿਆਦੀ ਥੰਮ ਹਨ। ਏਡੀਸੀਪੀ ਵਤਸਲਾ ਗੁਪਤਾ ਕੁਦਰਤ ਦੇ ਪ੍ਰਸ਼ੰਸਕ ਹਨ ਤੇ ਆਪਣੇ ਵਿਹਲੇ ਸਮੇਂ ਵਿਚ ਬਾਗਬਾਨੀ ਵਿਚ ਰੁੱਝੇ ਰਹਿੰਦੇ ਹਨ। ਉਨ੍ਹਾਂ ਨੇ ਦੋ ਸਾਲ ਪਹਿਲਾਂ ਭਾਰਤੀ ਜੰਗਲਾਤ ਸੇਵਾ ਅਧਿਕਾਰੀ ਨਲਿਨ ਯਾਦਵ ਨਾਲ ਵਿਆਹ ਕਰਵਾ ਲਿਆ ਸੀ।

ਉਹਨਾਂ ਨੇ ਸੇਵਾ ਲਈ ਪੰਜਾਬ ਕੇਡਰ ਪ੍ਰਾਪਤ ਕਰਨ ਤੋਂ ਬਾਅਦ, ਰਾਜ ਸਰਕਾਰ ਦੁਆਰਾ ਜਲੰਧਰ ਸ਼ਹਿਰ ਵਿਖੇ ਐਡੀਸ਼ਨਲ ਡਿਪਟੀ ਕਮਿਸ਼ਨਰ ਪੁਲਿਸ ਦੇ ਅਹੁਦੇ ਲਈ ਚੁਣੇ ਜਾਣ ਤੋਂ ਪਹਿਲਾਂ, ਰੋਪੜ, ਖਮਾਣੋ (ਫਥੇਗੜ ਸਾਹਿਬ), ਨਕੋਦਰ (ਜਲੰਧਰ) ਵਿਖੇ ਸੇਵਾ ਨਿਭਾਈ ਸੀ। ਭਾਰਤੀ ਸੇਵਾਵਾਂ ਦਾ ਹਿੱਸਾ ਬਣਨਾ ਉਹਨਾਂ ਲਈ ਬਹੁਤ ਮਾਣ ਦੀ ਗੱਲ ਹੈ।

ਕੋਵੀਡ -19 ਤੋਂ ਮਾਨਸਿਕ ਤੌਰ ‘ਤੇ ਪ੍ਰਭਾਵਤ ਹੋਏ ਭਾਰਤੀ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ  “ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਸਾਡੀ ਜ਼ਿੰਦਗੀ ਵਿਚ ਤਬਦੀਲੀ ਹੈ। ਸਾਨੂੰ ਕੋਰੋਨਾ ਤੋਂ ਉਦਾਸ ਨਹੀਂ ਹੋਣਾ ਚਾਹੀਦਾ, ਇਸ ਦੀ ਬਜਾਏ ਨਵੀਂ ਜੀਵਨਸ਼ੈਲੀ ਦੇ ਅਨੁਸਾਰ ਢਲਣਾ ਚਾਹੀਦਾ ਹੈ। ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ ਇਸ ਲਈ ਉਨ੍ਹਾਂ ਨੂੰ ਸਮਾਜ ਦੇ ਵਿਕਾਸ ਲਈ ਆਪਣੀ ਸੰਭਾਲ ਕਰਨੀ ਪਵੇਗੀ। ਪੁਲਿਸ, ਮੈਡੀਕਲ ਅਤੇ ਹੋਰ ਸਾਰੀਆਂ ਏਜੰਸੀਆਂ ਨੌਜਵਾਨਾਂ ਦੇ ਨਾਲ ਹਨ।

(WITH INPUTS – SUMANDEEP KAUR)