ਮਾਨ ਸਰਕਾਰ ਦਾ ਨਵਾਂ ਫੈਸਲਾ : ਪੰਜਾਬ ‘ਚ ਖੁੱਲ੍ਹਣਗੇ 500 ਨਵੇਂ ਆਮ ਆਦਮੀ ਕਲੀਨਿਕ

0
204

ਚੰਡੀਗੜ੍ਹ। ਪੰਜਾਬ ਸਰਕਾਰ ਨੇ ਸੂਬੇ ਵਿਚ ਅਗਲੇ ਦੇ ਮਹੀਨਿਆਂ ਵਿਚ ਲਗਭਗ 500 ਨਵੇਂ ਆਮ ਆਦਮੀ ਕਲੀਨਿਕ ਖੋਲ੍ਹਣ ਦਾ ਫੈਸਲਾ ਕੀਤਾ ਹੈ। ਸਿਹਤ ਵਿਭਾਗ ਨੇ 521 ਪੀਐਚਸੀ ਦੀ ਸੂਚੀ ਤਿਆਰ ਕੀਤੀ ਹੈ। ਜਿਨ੍ਹਾਂ ਨੂੰ ਆਮ ਆਦਮੀ ਕਲੀਨਿਕ ਵਿਚ ਅਪਗ੍ਰੇਡ ਕੀਤਾ ਜਾ ਸਕਦਾ ਹੈ। 26 ਜਨਵਰੀ ਨੂੰ ਇਹ ਕਲੀਨਿਕ ਚਾਲੂ ਕੀਤੇ ਜਾਣਗੇ।
ਸਿਹਤ ਵਿਭਾਗ ਵਲੋਂ ਤਿਆਰ ਪ੍ਰਸਤਾਵ ਅਨੁਸਾਰ ਸਭ ਤੋਂ ਜ਼ਿਆਦਾ 44 ਅਜਿਹੇ ਕਲੀਨਿਕ ਅੰਮ੍ਰਿਤਸਰ ਵਿਚ ਖੋਲ੍ਹੇ ਜਾਣਗੇ। ਇਸਦੇ ਬਾਅਦ ਲੁਧਿਆਣਾ ਵਿਚ 47, ਪਟਿਆਲਾ ਵਿਚ 40, ਜਲੰਧਰ ਵਿਚ 37, ਹੁਸ਼ਿਆਰਪੁਰ ਤੇ ਗੁਰਦਾਸਪੁਰ ਵਿਚ 33-33, ਬਠਿੰਡਾ ਵਿਚ 24 ਸੰਗਰੂਰ ਵਿਚ 26, ਫਾਜ਼ਿਲਕਾ ਵਿਚ 22, ਫਿਰੋਜ਼ਪੁਰ, ਐਸਐਸ ਨਗਰ ਤੇ ਮੁਕਤਸਰ ਵਿਚ 19-19 ਕਲੀਨਿਕ ਖੋਲ੍ਹੇ ਜਾਣਗੇ।