ਮੋਟਰਸਾਈਕਲ ਸਵਾਰ ਨੂੰ ਟਰਾਲੇ ਨੇ ਮਾਰੀ ਭਿ.ਆਨਕ ਟੱ.ਕਰ, ਭਤੀਜੇ ਦੀਆਂ ਅੱਖਾਂ ਸਾਹਮਣੇ ਚਾਚੇ ਨੇ ਤੋੜਿਆ ਦਮ

0
269

ਹਰਿਆਣਾ, 31 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਾਣੀਪਤ ‘ਚ ਨੈਸ਼ਨਲ ਹਾਈਵੇ ‘ਤੇ ਭਿਆਨਕ ਹਾਦਸਾ ਵਾਪਰਿਆ। ਜਿਥੇ ਇਕ ਤੇਜ਼ ਰਫ਼ਤਾਰ ਟਰਾਲੇ ਨੇ ਬਾਈਕ ਸਵਾਰ ਨੂੰ ਕੁਚਲ ਦਿੱਤਾ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਅਕਤੀ ਕੰਮ ਤੋਂ ਘਰ ਪਰਤ ਰਿਹਾ ਸੀ। ਹਾਦਸੇ ਵਿਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਉਸ ਦੇ ਭਤੀਜੇ ਦੇ ਸਾਹਮਣੇ ਹੋਇਆ। ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਬੀਤੀ ਰਾਤ ਨੂੰ ਉਹ ਫੈਕਟਰੀ ‘ਚੋਂ ਕੰਮ ਤੋਂ ਬਾਅਦ ਘਰ ਲਈ ਰਵਾਨਾ ਹੋਇਆ। ਦੇਰ ਰਾਤ ਹਾਈਵੇ ‘ਤੇ ਹਾਦਸਾ ਵਾਪਰਿਆ। ਉਸ ਤੋਂ ਅੱਗੇ ਉਸ ਦਾ ਚਾਚਾ ਆਜ਼ਾਦ ਵਾਸੀ ਪਿੰਡ ਸਿਵਾਹ ਵੀ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ। ਚਾਚਾ-ਭਤੀਜਾ ਵੱਖ-ਵੱਖ ਮੋਟਰਸਾਈਕਲ ‘ਤੇ ਜਾ ਰਹੇ ਸਨ। ਜਦੋਂ ਉਹ ਅਨਾਜ ਮੰਡੀ ਫਲਾਈਓਵਰ ਸਥਿਤ ਆਈ.ਟੀ.ਆਈ ਦੇ ਦੂਜੇ ਪਾਸੇ ਪਹੁੰਚੇ ਤਾਂ ਇਕ ਟਰਾਲੀ ਨੰਬਰ ਨੇ ਉਸ ਦੇ ਚਾਚੇ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਉਹ ਉਸ ਨੂੰ ਕਈ ਮੀਟਰ ਦੂਰ ਧੂਹ ਕੇ ਲੈ ਗਿਆ।

ਦੋਸ਼ੀ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ਵਿਚ ਚਾਚਾ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਕਾਰਨ ਬੇਹੋਸ਼ ਹੋ ਗਿਆ। ਦਿਲਬਾਗ ਨੇ ਤੁਰੰਤ ਪਰਿਵਾਰਕ ਮੈਂਬਰਾਂ ਨੂੰ ਮੌਕੇ ‘ਤੇ ਬੁਲਾਇਆ। ਇਸ ਤੋਂ ਬਾਅਦ ਉਸ ਨੂੰ ਐਂਬੂਲੈਂਸ ਵਿਚ ਪਾ ਕੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।