ਮਾਂ-ਬੇਟੀ ਗਈਆਂ ਸਨ ਕੋਰੋਨਾ ਵੈਕਸੀਨ ਲਗਵਾਉਣ, ਘਰ ਪਰਤੀਆਂ ਤਾਂ ਖੁੱਲ੍ਹੀਆਂ ਅਲਮਾਰੀਆਂ ਅਤੇ ਦਰਵਾਜ਼ੇ ਦੇਖ ਉੱਡ ਗਏ ਹੋਸ਼, Video Viral

0
3003

ਹੁਸ਼ਿਆਰਪੁਰ (ਅਮਰੀਕ ਕੁਮਾਰ) | ਹੁਸ਼ਿਆਰਪੁਰ ਸ਼ਹਿਰ ਦੀ ਪੁਲਿਸ ਨੂੰ ਲੱਗਦਾ ਆਮ ਲੋਕਾਂ ਦੀ ਸੁਰੱਖਿਆ ਨਾਲ ਕੋਈ ਲੈਣ-ਦੇਣ ਨਹੀਂ ਹੈ। ਰਾਤ ਦੀ ਥਾਂ ਹੁਣ ਦਿਨ-ਦਿਹਾੜੇ ਹੋ ਰਹੀਆਂ ਚੋਰੀਆਂ ਅਤੇ ਬੇਖੌਫ਼ ਘੁੰਮਦੇ ਚੋਰਾਂ ਦੇ ਕਾਰਨਾਮੇ ਦੇਖ ਕੇ ਤਾਂ ਇਹੀ ਲੱਗਦਾ ਹੈ।

ਬੀਤੇ ਦਿਨਾਂ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਦੇ ਚੱਲਦਿਆਂ ਅੱਜ ਇਕ ਵਾਰ ਫਿਰ ਹੁਸ਼ਿਆਰਪੁਰ ਦੇ ਦਸੂਹਾ ਰੋਡ ‘ਤੇ ਮਾਊਂਟ ਕਾਰਮਲ ਸਕੂਲ ਨਾਲ ਲੱਗਦੇ ਹੁਸ਼ਿਆਰਪੁਰ ਐਨਕਲੇਵ ਵਿੱਚ ਉਦੋਂ ਚੋਰੀ ਹੋ ਗਈ, ਜਦੋਂ ਘਰ ਦੀ ਮਾਲਕਣ ਆਪਣੀ ਬੇਟੀ ਨਾਲ ਕੋਰੋਨਾ ਵੈਕਸੀਨ ਲਗਵਾਉਣ ਅੱਧੇ ਘੰਟੇ ਲਈ ਬਾਹਰ ਗਈ ਹੋਈ ਸੀ।

ਜਦੋਂ ਉਹ ਵਾਪਸ ਘਰ ਪਰਤੀਆਂ ਤਾਂ ਖੁੱਲ੍ਹੀਆਂ ਅਲਮਾਰੀਆਂ ਅਤੇ ਦਰਵਾਜ਼ੇ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ ਅਤੇ ਮਾਂ-ਧੀ ਦਾ ਰੋ-ਰੋ ਕੇ ਹਾਲ ਬੇਹਾਲ ਹੋਇਆ ਪਿਆ ਸੀ।

ਘਰ ਦੀ ਮਾਲਕਣ ਨੇ ਦੱਸਿਆ ਕਿ ਉਸ ਦੀ ਧੀ ਦਾ 31 ਅਕਤੂਬਰ ਨੂੰ ਵਿਆਹ ਰੱਖਿਆ ਹੋਇਆ ਹੈ, ਜਿਸ ਕਰਕੇ ਕੈਸ਼ ਅਤੇ ਸੋਨੇ ਦੇ ਗਹਿਣਿਆਂ ਦੇ ਨਾਲ ਮੰਗਣੀ ਵਾਲੀ ਹੀਰੇ ਦੀ ਅੰਗੂਠੀ ਘਰ ਵਿੱਚ ਹੀ ਰੱਖੀ ਹੋਈ ਸੀ, ਜਿਸ ‘ਤੇ ਚੋਰ ਹੱਥ ਸਾਫ ਕਰ ਗਏ।

ਉਸ ਨੇ ਦੱਸਿਆ ਕਿ ਚੋਰ ਅੰਦਾਜ਼ਨ 15 ਕੁ ਲੱਖ ਦਾ ਨੁਕਸਾਨ ਕਰ ਗਏ। ਵਾਰ-ਵਾਰ ਫੋਨ ਕਰਨ ‘ਤੇ ਇਕ ਘੰਟਾ ਬੀਤ ਜਾਣ ਮਗਰੋਂ ਵੀ ਪੁਲਿਸ ਨਹੀਂ ਪਹੁੰਚੀ, ਜਿਸ ਤੋਂ ਪੁਲਿਸ ਦੀਆਂ ਅਜ਼ਾਦੀ ਦਿਹਾੜੇ ਸੰਬੰਧੀ ਤਿਆਰੀਆਂ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਵੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ।

ਵੇਖੋ Video :

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)