ਵਿਆਹੁਤਾ ਨੇ ਸਹੁਰਾ ਘਰ ਦੇ ਬਾਹਰ ਲਗਾਇਆ ਧਰਨਾ, ਪਤੀ ‘ਤੇ ਪੌਰਨ ਫਿਲਮਾਂ ਵਿਖਾ ਕੇ ਸੈਕਸੁਅਲ ਹਰਾਸਮੈਂਟ ਦੇ ਲਗਾਏ ਇਲਜ਼ਾਮ

0
1504

ਗੁਰਦਾਸਪੁਰ (ਜਸਵਿੰਦਰ ਬੇਦੀ) | ਅਕਸਰ ਅਸੀਂ ਸਮਾਜ ਵਿੱਚ ਘਰੇਲੂ ਕਲੇਸ਼ ਦੇ ਮਾਮਲੇ ਦੇਖਦੇ ਤੇ ਸੁਣਦੇ ਰਹਿੰਦੇ ਹਾਂ ਅੱਜ ਜੋ ਅਸੀਂ ਘਰੇਲੂ ਕਲੇਸ਼ ਦਾ ਮਾਮਲਾ ਦੱਸਣ ਜਾ ਰਹੇ ਹਾਂ ਇਹ ਸੈਕਸੁਅਲ ਹਰਾਸਮੇਂਟ ਨੂੰ ਲੈਕੇ ਸਾਹਮਣੇ ਆਇਆ ਹੈ। ਇਕ ਲੜਕੀ ਆਪਣੇ ਸੁਹਰੇ ਘਰ ਦੇ ਬਾਹਰ ਧਰਨੇ ਉਤੇ ਕੁਝ ਸਮਾਜਸੇਵੀ ਔਰਤਾਂ ਨਾਲ ਬੈਠ ਗਈ ਪਰ ਸੁਹਰੇ ਪਰਿਵਾਰ ਨੇ ਘਰ ਦਾ ਦਰਵਾਜਾ ਨਹੀਂ ਖੋਲਿਆ। ਲੋਕਾਂ ਦੇ ਵਾਰ-ਵਾਰ ਕਹਿਣ ਤੋਂ ਬਾਅਦ ਵੀ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ।

ਪੀੜਤ ਲੜਕੀ ਨੇਹਾ ਅਗਰਵਾਲ ਨੇ ਦੱਸਿਆ ਕਿ ਉਸਦਾ 4 ਸਾਲ ਪਹਿਲਾ ਬਟਾਲਾ ਦੇ ਧਰਮਪੁਰਾ ਕਲੋਨੀ ਰਹਿਣ ਵਾਲੇ ਪੁਨੀਤ ਅਗਰਵਾਲ ਨਾਲ ਵਿਆਹ ਹੋਇਆ ਸੀ। ਢਾਈ ਸਾਲ ਦਾ ਉਸਦਾ ਲੜਕਾ ਪੈਦਾ ਹੋਇਆ। ਇਸ ਤੋਂ ਬਾਅਦ ਮਾਰਕੁੱਟ ਕਰਕੇ ਸੁਹਰੇ ਪਰਿਵਾਰ ਨੇ ਮੈਨੂੰ ਘਰੋਂ ਕੱਢ ਦਿੱਤਾ। ਇਸ ਤੋਂ ਬਾਅਦ ਥਾਣੇ ਵਿੱਚ ਹੋਏ ਫੈਸਲੇ ਵਿੱਚ ਸਹੁਰੇ ਪਰਿਵਾਰ ਨੇ ਕੁੱਟਮਾਰ ਨਾ ਕਰਨ ਦੀ ਗੱਲ ਆਖੀ ਤੇ ਸਮਝੌਤਾ ਹੋ ਗਿਆ।
ਪੀੜਤ ਲੜਕੀ ਦਾ ਕਹਿਣਾ ਹੈ ਕਿ ਉਹ ਕੁੱਟਮਾਰ ਤੋਂ ਇਲਾਵਾ ਸੈਕੁਅਲ ਹਰਾਸਮੈਂਟ ਦਾ ਵੀ ਸ਼ਿਕਾਰ ਹੋਈ ਹੈ। ਉਸ ਦਾ ਘਰਵਾਲਾ ਉਸ ਨੂੰ ਪੌਰਨ ਵੀਡੀਓ ਵਿਖਾ ਕੇ ਫਿਲਮ ਵਾਂਗ ਸੈਕਸ ਕਰਨ ਨੂੰ ਮਜਬੂਰ ਕਰਦਾ ਹੈ। ਅਜਿਹਾ ਨਾ ਕਰਨ ਉੱਤੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ।

ਪੀੜਤ ਲੜਕੀ ਦੀ ਭੈਣ ਨੇ ਦੱਸਿਆ ਕਿ ਸਮਝੌਤੇ ਤੋਂ ਬਾਅਦ ਵੀ ਉਸ ਨੂੰ ਪਾਗਲ ਦੱਸ ਕੇ ਕੁੱਟਮਾਰ ਕੀਤੀ ਜਾਂਦੀ ਹੈ ਜਦਕਿ ਮਾਮਲਾ ਸੈਕਸੁਅਲ ਹਰਾਸਮੈਂਟ ਦਾ ਹੈ। ਪੁਲਿਸ ਨੂੰ ਕਾਰਵਾਈ ਕਰਕੇ ਪੀੜਤਾ ਨੂੰ ਇਨਸਾਫ ਦਵਾਉਣਾ ਚਾਹੀਦਾ ਹੈ।