ਗੁਰਦੁਆਰਾ ਸਾਹਿਬ ‘ਚ ਕੀਰਤਨ ਸਿੱਖਣ ਆਉਂਦੀਆਂ ਕੁੜੀਆਂ ਨਾਲ ਛੇੜਛਾੜ ਕਰਨ ਵਾਲਾ ਸਿੰਘਾਂ ਨੇ ਫੜਿਆ, ਚਾੜ੍ਹਿਆ ਕੁੱਟਾਪਾ

0
2018

ਲੁਧਿਆਣਾ | ਜਗਰਾਓਂ ਦੇ ਗੁਰਦੁਆਰਾ ਸਾਹਿਬ ਅੰਦਰ ਲੜਕੀ ਨਾਲ ਛੇੜਛਾੜ ਕਰਨ ਵਾਲੇ ਦੋਸ਼ੀ ਨੂੰ ਭਾਵੇਂ ਲੁਧਿਆਣਾ ਦੇਹਟ ਪੁਲਿਸ ਫੜਨ ‘ਚ ਨਾਕਾਮ ਰਹੀ ਪਰ ਸਿੱਖ ਜਥੇਬੰਦੀਆਂ ਦੇ ਲੋਕਾਂ ਨੇ ਦੋਸ਼ੀ ਨੂੰ ਫੜ ਕੇ ਪਹਿਲਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਦੋਸ਼ੀ ਨੇ ਮੁਆਫੀ ਮੰਗ ਲਈ। ਇੰਨਾ ਹੀ ਨਹੀਂ ਇਸ ਦੌਰਾਨ ਲੋਕਾਂ ਨੇ ਦੋਸ਼ੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ।

ਪਿੰਡ ਢੋਲਣ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਮੁਲਜ਼ਮ ਨੂੰ ਉਸ ਦੇ ਪਿੰਡ ਦੇ ਗੁਰਦੁਆਰਾ ਸ਼ਹੀਦਾਂ ‘ਚ ਕੀਰਤਨ ਸਿਖਾਉਣ ਲਈ ਰੱਖਿਆ ਗਿਆ ਹੈ। ਜਿੱਥੇ ਪਿਛਲੇ ਮਹੀਨੇ ਉਸ ਦੀ ਲੜਕੀ ਕੀਰਤਨ ਸਿੱਖਣ ਲਈ ਜਾਣ ਲੱਗੀ ਪਰ ਇਕ ਦਿਨ ਜਦੋਂ ਉਸ ਦੀ ਧੀ ਗੁਰਦੁਆਰਾ ਸਾਹਿਬ ਤੋਂ ਘਰ ਵਾਪਸ ਆਈ ਤਾਂ ਉਹ ਡਰ ਗਈ। ਜਦੋਂ ਉਸ ਨੇ ਆਪਣੀ ਬੇਟੀ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਦੀ ਲੜਕੀ ਨੇ ਉਸ ਨੂੰ ਦੱਸਿਆ ਕਿ ਬਾਬਾ ਬਹੁਤ ਗੰਦਾ ਹੈ। ਬਾਬੇ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਉਹ ਹੁਣ ਕੀਰਤਨ ਸਿੱਖਣ ਲਈ ਗੁਰਦੁਆਰਾ ਸਾਹਿਬ ਨਹੀਂ ਜਾਵੇਗੀ। ਹੁਣ ਉਸ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਬਹੁਤ ਡਰਦਾ ਹੈ।

ਇਸ ਤੋਂ ਬਾਅਦ ਜਦੋਂ ਮਹਿਲਾ ਨੇ ਮੁਲਜ਼ਮ ਨਾਲ ਗੱਲ ਕਰ ਕੇ ਮਾਮਲੇ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਗੁਰਦੁਆਰਾ ਕਮੇਟੀ ਮੈਂਬਰ ਨਾਲ ਗੱਲ ਕੀਤੀ ਅਤੇ ਗੁਰਦੁਆਰਾ ਸਾਹਿਬ ‘ਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ। ਸੀਸੀਟੀਵੀ ਕੈਮਰਿਆਂ ‘ਚ ਮੁਲਜ਼ਮ ਉਸ ਦੀ ਧੀ ਨਾਲ ਦੁਰਵਿਵਹਾਰ ਕਰਦਾ ਸਾਫ਼ ਨਜ਼ਰ ਆ ਰਿਹਾ ਸੀ। ਮਾਮਲੇ ਸਬੰਧੀ ਸ਼ਿਕਾਇਤ ਮਿਲਣ ਦੇ ਤੁਰੰਤ ਬਾਅਦ ਥਾਣਾ ਸਦਰ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।