ਕੁਦਰਤੀ ਵਾਤਾਵਰਣ ਨੂੰ ਸਾਫ਼ ਕਰਨ ‘ਚ ਸਹਾਇਕ ਗਿਰਝਾਂ ਨੂੰ ਬਚਾਉਣਾ ਸਮੇਂ ਮੁੱਖ ਲੋੜ

0
1859

ਕਪੂਰਥਲਾ | ਸਾਇੰਸ ਸਿਟੀ ਵਲੋਂ ਗਿਰਝਾਂ ਦੀ ਘੱਟਦੀ ਜਨ ਸੰਖਿਆਂ ਤੇ ਵੈਬਨਾਰ ਕੌਮਾਂਤਰੀ ਜੈਵਿਕ—ਵਿਭਿੰਨਤਾ ਹਫ਼ਤੇ ਦੇ ਦੌਰਾਨ ਸਾਇੰਸ ਸਿਟੀ ਵਲੋਂ “ ਏਸ਼ੀਆ ਦੀ ਗਿਰਝਾ ਨੂੰ ਬਚਾਉਣ ਦੇ ਵਿਸ਼ੇ *ਤੇ ਵੈਬਨਾਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਅਮਰੀਕਾ ਤੋਂ ਪੈਰਾਗਾਇਨ ਫ਼ੰਡ—ਵਰਲਡ ਫ਼ਾਰ ਵਰਡ ਪਰੇ ਦੇ ਕਾਰਜਕਾਰੀ ਉਪ—ਪ੍ਰਧਾਨ ਡਾ. ਮੁਨੀਰ ਵੀਰਾਨੀ ਮੁਖ ਬੁਲਾਰੇ ਦੇ ਤੌਰ *ਤੇ ਹਾਜ਼ਰ ਹੋਏ । ਇਸ ਮੌਕੇ ਪੰਜਾਬ ਦੇ ਵੱਖ—ਵੱਖ ਸੀਨੀਅਰ ਸੈਕੰਡਰੀ ਸਕੂਲਾਂ, ਕਾਲਜਾਂ ਦੇ 300 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਵਿਗਿਆਨੀਆਂ ਪੰਛੀਆਂ ਅਤੇ ਵਾਤਾਵਰਣ ਪ੍ਰੇਮੀਆਂ ਵੀ ਨੇ ਹਿੱਸਾ ਲਿਆ।

ਇਸ ਮੌਕੇ ਡਾ. ਵੀਰਾਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰੀਕਾ ਵਿਚ ਪਾਈਆਂ ਜਾਂਦੀਆਂ ਗਿਰਝਾਂ ਦੀਆਂ 7 ਪ੍ਰਜਾਤੀਆਂ ਤੋਂ ਦੁਨੀਆਂ ਵਿਚ ਪਾਈਆਂ ਜਾਂਦੀਆਂ ਨਵੀਆਂ ਗਿਰਝਾ ਪੈਦਾ ਹੋਈਆਂ ਹਨ। ਅਫ਼ਰੀਕਾ, ਏਸ਼ੀਆ ਅਤੇ ਯੂਰੋਪ ਵਿਚ ਪਾਈਆਂ ਜਾਣ ਵਾਲੀਆਂ ਪੁਰਾਣੀਆਂ ਗਿਰਝਾਂ ਦੀਆਂ 16 ਪ੍ਰਜਾਤੀਆਂ ਬਿਲਕੁਝ ਇੱਲਾਂ ਵਰਗੀਆਂ ਹੀ ਹਨ। ਪੰਤਗ ਅਤੇ ਬਾਜ਼ ਗਿਰਝ ਸਮੇਤ ਭਾਰਤ ਵਿਚ 9 ਪ੍ਰਜਾਤੀਆਂ ਦੇ ਗਿਰਝ ਪਾਏ ਜਾਂਦੇ ਹਨ। ਇਹਨਾਂ ਵਿਚੋਂ ਗਿਰਝਾਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਬੀਤੇ ਕੁਝ ਦਹਾਕਿਆਂ ਵਿਚ ਲਗਾਤਾਰ ਜਨਸੰਖਿਆਂ ਵਿਚ ਹੋ ਰਹੇ ਵਾਧੇ ਦੇ ਕਾਰਨ ਖਤਮ ਹੋਣ ਦੀ ਕਗਾਰ *ਤੇ ਹਨ। 1980 ਦੇ ਦਹਾਕੇ ਦੌਰਾਨ ਭਾਰਤ ਵਿਚ ਪਾਈਆਂ ਜਾਣ ਵਾਲੀਆਂ ਚਿੱਟੀ—ਰੈਂਪਟ ਗਿਰਝਾਂ (ਜਿਪਸ ਬੰਗਾਲੀ) ਦੀ ਗਿਣਤੀ 1 ਕਰੋੜ 80 ਲੱਖ ਦੇ ਕਰੀਬ ਸੀ ਜਦੋਂ ਕਿ ਅੱਜ ਇਹਨਾਂ ਦੀ ਗਿਣਤੀ ਸਿਰਫ਼ ਹਜ਼ਾਰਾਂ ਵਿਚ ਹੀ ਹੈ। ਪੱਛਮੀ ਏਸ਼ੀਆਂ ਵਿਚ 1990 ਦੌਰਾਨ ਜਿਪਸ ਗਿਰਝਾਂ ਵਿਚ 95 ਫ਼ੀਸਦ ਕਮੀ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆਂ ਕਿ ਏਸ਼ੀਆ ਵਿਚ ਇਹ ਕਮੀ ਮੱਝਾਂ ਨੂੰ ਡਿਕਲੋਫ਼ੈਨਿਕ ਦਰਦਨਵਾਰਕ ਦਵਾਈ ਦੇਣ ਕਾਰਨ ਆਈ ਹੈ। ਇਸ ਦਵਾਈ ਦੀ ਜ਼ਿਆਦਾ ਵਰਤੋਂ ਕਰਨ ਨਾਲ ਮੱਝਾਂ ਦੇ ਗੁਰਦੇ ਫ਼ੇਲ ਹੋ ਜਾਣ *ਤੇ ਬਹੁਤ ਸਾਰੀਆਂ ਮੱਝਾਂ ਦੀ ਮੌਤ ਹੋ ਗਈ ਸੀ,ਜਿਹਨਾਂ ਦਾ ਮਾਸ ਖਾਣ ਕਾਰਨ ਬਹੁਤ ਗਿਰਝਾਂ ਦੀ ਮੌਤ ਹੋਈ ਸੀ ਅਤੇ ਜਨ—ਸੰਖਿਆਂ ਵਿਚ ਕਮੀ ਆਈ ਸੀ । ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆਂ ਵਿਚ ਗਿਰਝਾਂ ਨੂੰ ਬਚਾਉਣ ਲਈ ਬਹੁਤ ਸਾਰੇ ਯਤਨ ਕੀਤੇ ਗਏ ਹਨ।

ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਵੈਬਨਾਰ ਵਿਚ ਭਾਗ ਲੈਣ ਵਾਲੇ ਲੋਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਗਿਰਝਾਂ ਨੂੰ ਕੁਦਰਤ ਦੇ ਸਫ਼ਾਈ ਅਮਲੇ ਵਜੋਂ ਜਾਣਿਆਂ ਜਾਂਦਾ ਹੈ, ਇਹ ਜਿੱਥੇ ਮਰੇ ਹੋਏ ਜਾਨਵਰਾਂ ਖਾ ਕੇ ਸਫ਼ਾਈ ਕਰਦੇ ਹਨ, ਉੱਥੇ ਕੁਦਰਤੀ ਵਾਤਾਵਰਣ ਦੇ ਸੁੰਤਲਨ ਨੂੰ ਬਣਾਈ ਰੱਖਣ ਵਿਚ ਵੀ ਸਹਾਇਕ ਹਨ। ਉਨ੍ਹਾ ਕਿਹਾ ਕਿ ਬੀਤੇ ਕੁਝ ਦਹਾਕਿਆਂ ਦੇ ਦੌਰਾਨ ਭਾਰਤ ਵਿਚ ਗਿਰਝਾਂ ਦੀ ਜਨ—ਸੰਖਿਆਂ ਵਿਚ ਹੈਰਾਨੀਜਨਕ 99 ਫ਼ੀਸਦ ਕਮੀ ਦਰਜ ਕੀਤੀ ਗਈ ਹੈ। ਇਸ ਵੇਲੇ ਭਾਰਤ ਵਿਚ ਸਿਰਫ਼ ਇਕ ਲੱਖ ਦੇ ਕਰੀਬ ਹੀ ਗਿਰਝਾਂ ਹਨ ਜਿਹੜੀਆਂ ਕਿ ਦੁਨੀਆਂ ਵਿਚ ਤੇਜੀ ਨਾਲ ਘੱਟ ਰਹੀਆਂ ਗਿਰਝਾਂ ਦੀਆਂ ਪ੍ਰਜਾਤੀਆਂ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਗਿਰਝਾਂ ਭੋਜਨ ਲੜੀ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ ਅਤੇ ਕੀਤੇ ਹੋਏ ਅਧਿਐਨਾਂ ਤੋਂ ਪਤਾ ਲਗਦਾ ਹੈ ਕਿ ਗਿਰਝਾਂ ਦੇ ਘੱਟਣ ਨਾਲ ਭਾਰਤ ਵਿਚ ਜੰਗਲੀ ਕੱੁਤਿਆਂ ਦੀ ਜਨ—ਸੰਖਿਆਂ ਵਿਚ ਵਾਧਾ ਹੋਇਆ ਹੈ ਅਤੇ ਇਸ ਨਾਲ ਕੁੱਤਿਆਂ ਦੇ ਵੱਢਣ ਦੀਆਂ ਘਟਨਵਾਂ ਵੀ ਵਧੀਆਂ ਹਨ । ਇਸ ਮੌਕੇ ਉਨ੍ਹਾਂ ਗਿਰਝਾਂ ਨੂੰ ਬਚਾਉਣ ਅਤੇ ਪਹਿਲਾਂ ਵਾਂਗ ਹੀ ਵਧਾਉਣ ਦੀ ਲੋੜ *ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਗਿਰਝਾਂ ਨੂੰ ਬਚਾਉਣ ਲਈ ਭਾਰਤ ਵਲੋਂ ਪਿੰਜੋਰ ਸਮੇਤ ਕਈ ਥਾਂਵਾ *ਤੇ ਚੁਗਦਾ ਗਿਰਝ(ਸਪਰੋਡਿਕ) ਪ੍ਰੋਗਰਾਮ ਦੀ ਸ਼ੁਰੂ ਕੀਤੀ ਗਈ, ਜਿਸ ਦੇ ਬਹੁਤ ਚੰਗੇ ਨਤੀਜੇ ਦੇਖੇ ਜਾ ਰਹੇ ਹਨ ।ਇਹਨਾਂ ਤੋਂ ਇਲਾਵਾ ਭਾਰਤ ਕੁਝ ਲੋਕ ਵਿਅਕਤੀਗਤ ਤੌਰ *ਤੇ ਗਿਰਝਾਂ ਨੂੰ ਬਚਾਉਣ ਲਈ ਯਤਨਸ਼ੀਲ ਹਨ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਜਰੈਕਟਰ ਡਾ.ਰਾਜੇਸ਼ ਗਰੋਵਰ ਵੀ ਹਾਜ਼ਰ ਸਨ,ਉਨ੍ਹਾਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਰਝਾਂ ਦੀ ਜਿੱਥੇ ਵਾਤਾਵਰਣ ਸੰਤੁਲਨ ਨੂੰ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਹੈ, ਉੱਥੇ ਹੀ ਇਹਨਾਂ ਦੇ ਬਹੁਤ ਸਾਰੇ ਸਮਾਜਕ ਅਤੇ ਆਰਥਿਕ ਲਾਭ ਵੀ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਘੱਟਦੀ ਗਿਰਝਾਂ ਦੀ ਗਿਣਤੀ ਸਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ।ਉਨ੍ਹਾਂ ਕਿਹਾ ਗਿਰਝਾਂ ਦੀ ਘੱਟਦੀ ਜਨ—ਸੰਖਿਆ ਖਤਰੇ ਦੀ ਕਗਾਰ *ਤੇ ਹੈ ਅਤੇ ਭਾਰਤ ਵਿਚ ਗਿਰਝਾਂ ਦੀ ਰੱਖ—ਰਖਾਵ ਦੇ ਉਪਰਾਲੇ ਹੋਣੇ ਬਹੁਤ ਜ਼ਰੂਰੀ ਹਨ।ਇਸ ਤੋਂ ਇਲਾਵਾ ਗਿਰਝਾਂ ਦਾ ਪ੍ਰਜਨਨ ਸਮਾਂ ਵੀ ਬਹੁਤ ਚੁਣੌਤੀਆਂ ਭਰਿਆ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)