ਸ਼ਿਮਲਾ ਦੀ ਲੜਕੀ ਨਾਲ ਗੈਂਗਰੇਪ ਕਰਨ ਵਾਲਾ ਮੁੱਖ ਮੁਲਜ਼ਮ ਗ੍ਰਿਫਤਾਰ

0
765

ਚੰਡੀਗੜ੍ਹ | ਸ਼ਿਮਲਾ ਦੀ ਰਹਿਣ ਵਾਲੀ 26 ਸਾਲਾ ਲੜਕੀ ਨਾਲ ਚੰਡੀਗੜ੍ਹ ਵਿਚ ਗੈਂਗਰੇਪ ਦੇ ਮਾਮਲੇ ‘ਚ ਪੁਲਿਸ ਨੇ ਫਰਾਰ ਮੁੱਖ ਮੁਲਜ਼ਮ ਸੰਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


ਪੁਲਿਸ ਮੁਲਜ਼ਮ ਤੋਂ ਪਤਾ ਕਰੇਗੀ ਕਿ ਪੀੜਤਾ ਨੂੰ ਕਿਹੜਾ ਨਸ਼ਾ ਦਿੱਤਾ ਸੀ। ਇਹ ਵੀ ਪਤਾ ਲੱਗੇਗਾ ਕਿ ਉਹ ਫਰਾਰ ਹੋ ਕੇ ਕਿਸ ਦੇ ਸੰਪਰਕ ਵਿਚ ਸੀ। ਪੀੜਤਾ ਦੀ ਕੋਈ ਇਤਰਾਜ਼ਯੋਗ ਫੋਟੋ ਜਾਂ ਵੀਡੀਓ ਤਾਂ ਨਹੀਂ ਬਣਾਈ ਗਈ। ਮਾਮਲੇ ਦੇ ਦੂਜੇ ਮੁਲਜ਼ਮ ਪਰਵਿੰਦਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।