ਲੁਧਿਆਣਾ ‘ਚ ਅੱਜ ਤੋਂ ਹੋਵੇਗਾ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਦਾ ਮਹਾਕੁੰਭ, ਖੇਡ ਮੰਤਰੀ ਕਰਨਗੇ ਉਦਘਾਟਨ

0
1269

ਲੁਧਿਆਣਾ, 3 ਦਸੰਬਰ | ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਅੱਜ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਕਰਨਗੇ। ਇਹ ਟੂਰਨਾਮੈਂਟ 9 ਦਸੰਬਰ ਤੱਕ ਚੱਲੇਗਾ। ਇਸ ਚੈਂਪੀਅਨਸ਼ਿਪ ਵਿਚ ਦੇਸ਼ ਦੇ ਸਾਰੇ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੰਸਥਾਵਾਂ ਦੀਆਂ 64 ਟੀਮਾਂ ਹਿੱਸਾ ਲੈਣਗੀਆਂ। ਇਹ ਚੈਂਪੀਅਨਸ਼ਿਪ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਹੈ।

ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਤੇ SSP ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿਚ 1200 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ। ਚੈਂਪੀਅਨਸ਼ਿਪ ਵਿਚ 64 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿਚ 33 ਪੁਰਸ਼ ਅਤੇ 31 ਮਹਿਲਾ ਟੀਮਾਂ ਸ਼ਾਮਲ ਹਨ। ਪਿਛਲੀਆਂ 2 ਵਾਰੀ ਜੇਤੂ ਰਹੀ ਪੰਜਾਬ ਇਸ ਵਾਰ ਆਪਣੇ ਹੀ ਘਰ ਵਿਚ ਹੈਟ੍ਰਿਕ ਮਾਰਨ ਲਈ ਤਿਆਰ ਹੈ।

ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਸ਼ਨੀਵਾਰ ਹੀ ਟੀਮਾਂ ਮਹਾਨਗਰ ਪਹੁੰਚ ਚੁੱਕੀਆਂ ਸਨ। ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ। ਚੈਂਪੀਅਨਸ਼ਿਪ ਵਿਚ 200 ਤੋਂ ਵੱਧ ਮੈਚ ਖੇਡੇ ਜਾਣੇ ਹਨ।