ਜਲੰਧਰ ਜ਼ਿਮਨੀ ਚੋਣ ‘ਚ ਇਸ ਵਾਰ ਹੋਈ ਸਭ ਤੋਂ ਘੱਟ ਪੋਲਿੰਗ

0
675

ਜਲੰਧਰ | ਜਲੰਧਰ ਲੋਕ ਸਭਾ ਸੀਟ ‘ਤੇ 2019 ਦੀਆਂ ਚੋਣਾਂ ‘ਚ 63.04 ਫੀਸਦੀ ਪੋਲਿੰਗ ਹੋਈ ਸੀ। ਇਸ ਵਾਰ ਸਭ ਤੋਂ ਘੱਟ ਪੋਲਿੰਗ ਹੋਈ ਹੈ। ਜਲੰਧਰ ਜ਼ਿਮਨੀ ਚੋਣ ‘ਚ ਸ਼ਾਮ 6 ਵਜੇ ਤਕ 52.3 ਫੀਸਦੀ ਵੋਟਿੰਗ ਹੋਈ। EVM ‘ਚ ਉਮੀਦਵਾਰਾਂ ਦੀ ਕਿਸਮਤ ਬੰਦ ਹੋ ਗਈ ਹੈ। ਵੋਟਿੰਗ ਪ੍ਰਕਿਰਿਆ ਖਤਮ ਹੋ ਗਈ ਹੈ। ਹੁਣ ਨਤੀਜਿਆਂ ਦਾ ਇੰਤਜ਼ਾਰ ਰਹੇਗਾ।

13 ਮਈ ਨੂੰ ਪਤਾ ਲੱਗੇਗਾ ਕਿ ਜਲੰਧਰ ਲੋਕ ਸਭਾ ਸੀਟ ਦਾ ਜੇਤੂ ਕੌਣ ਹੋਵੇਗਾ। ਦੱਸ ਦਈਏ ਕਿ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਇਸ ਸਾਲ ਜਨਵਰੀ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇੱਥੇ ਉਪ ਚੋਣ ਹੋ ਰਹੀ ਹੈ।

ਕਾਂਗਰਸ ਕੋਲ ਇਸ ਉਪ ਚੋਣ ‘ਚ ਆਪਣਾ ਗੜ੍ਹ ਬਚਾਉਣ ਦੀ ਚੁਣੌਤੀ ਹੈ ਕਿਉਂਕਿ ਕਾਂਗਰਸ ਪਿਛਲੇ 4 ਵਾਰ ਇੱਥੋਂ ਲਗਾਤਾਰ ਜਿੱਤਦੀ ਆ ਰਹੀ ਹੈ। ਸੰਤੋਖ ਸਿੰਘ ਚੌਧਰੀ ਵੀ ਇੱਥੋਂ ਲਗਾਤਾਰ 2 ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਇਸ ਵਾਰ ਕਾਂਗਰਸ ਨੇ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਹੈ।