3 ਮਹੀਨੇ ਪਹਿਲਾਂ ਹੋਈ ਸੀ ਲਵ-ਮੈਰਿਜ, ਨੌਜਵਾਨ ਨੇ ਵਟ੍ਹਸਐਪ ‘ਤੇ ਸਟੇਟਸ ਲਾ ਕੇ ਚੁੱਕਿਆ ਖੌਫਨਾਮ ਕਦਮ

0
865

ਅਬੋਹਰ | ਇੱਕ ਨੌਜਵਾਨ ਨੇ ਫਾਂਸੀ ਲਗਾ ਕੇ ਆਤਮਹੱਤਿਆ ਕਰ ਲਈ।ਮਰਨ ਤੋਂ ਪਹਿਲਾਂ ਨੌਜਵਾਨ ਨੇ ਆਪਣੇ ਵਟ੍ਹਸਅਪ ਸਟੇਟਸ ‘ਤੇ ਪਤਨੀ ਦੀ ਤਸਵੀਰ ਲਗਾਈ ਅਤੇ ਲਿਖਿਆ, ਸੌਰੀ ਮਾਈ ਲਵ, ਮੇਰੀ ਲਾਡੋ, ਗੁਡ ਬਾਏ।ਮੈਂ ਤੈਨੂੰ ਪਿਆਰ ਨਹੀਂ ਕਰ ਸਕਿਆ, ਪਲੀਜ਼ ਮੈਨੂੰ ਮਾਫ ਕਰ ਦੇਣਾ।

ਜਾਣਕਾਰੀ ਅਨੁਸਾਰ ਨੌਜਵਾਨ ਨੇ 3 ਮਹੀਨੇ ਪਹਿਲਾਂ ਹੀ ਲਵ ਮੈਰਿਜ ਕਰਾਈ ਸੀ।ਉਸਦੇ ਘਰ ਵਾਲੇ ਉਸਦੇ ਵਿਆਹ ਤੋਂ ਖੁਸ਼ ਨਹੀਂ ਸਨ, ਉਨ੍ਹਾਂ ਨੇ ਕਈ ਵਾਰ ਘਰ ਛੱਡਣ ਦੀ ਧਮਕੀ ਦਿੱਤੀ ਸੀ।ਜਿਸ ਤੋਂ ਉਹ ਪ੍ਰੇਸ਼ਾਨ ਚੱਲ ਰਿਹਾ ਸੀ।ਕੁਝ ਦਿਨ ਪਹਿਲਾਂ ਹੀ ਉਸਦੀ ਪਤਨੀ ਆਪਣੇ ਸਹੁਰੇ ਘਰ ਚਲੀ ਗਈ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਅਬੋਹਰ ਦੇ ਨਾਨਕ ਨਗਰੀ ਗਲੀ ਨੰਬਰ 4 ਨਿਵਾਸੀ ਮੋਹਿਤ ਦੇ ਰੂਪ ‘ਚ ਹੋਈ ਹੈ।ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੋਰਚਰੀ ‘ਚ ਰਖਵਾ ਦਿੱਤਾ ਹੈ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮਕਾਨ ਦੇ ਹੇਠਾਂ ਵਾਲੇ ਕਿਰਾਏਦਾਰ ਰਵੀ ਕੁਮਾਰ ਨੇ ਦੱਸਿਆ ਕਿ ਉਹ ਆਪਣਾ ਮੋਬਾਇਲ ਚਲਾ ਰਿਹਾ ਸੀ ਕਿ ਉਸਦੀ ਉਪਰ ਰਹਿੰਦੇ ਕਿਰਾਏਦਾਰ ਮੋਹਿਤ ਦੇ ਸਟੇਟਸ ‘ਤੇ ਉਸਦੀ ਨਜ਼ਰ ਪਈ।ਉਸਦਾ ਸਟੇਟਸ ਦੇਖਣ ਤੋਂ ਬਾਅਦ ਉਹ ਡਰ ਗਿਆ।ਕਈ ਵਾਰ ਮੋਹਿਤ ਨੂੰ ਫੋਨ ਲਾਇਆ, ਉਸਦਾ ਫੋਨ ਨਹੀਂ ਲੱਗਾ।ਇਸਦੇ ਬਾਅਦ ਉਹ ਮਕਾਨ ਮਾਲਕ ਦੇ ਨਾਲ ਭੱਜ ਕੇ ਪਹਿਲੀ ਮੰਜ਼ਲ ‘ਤੇ ਗਿਆ।ਮੋਹਿਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।

ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਨੇ ਕਰੀਬ 3 ਮਹੀਨੇ ਲਵ ਮੈਰਿਜ ਕੀਤੀ ਸੀ ਤੇ ਉਸਦੀ ਪਤਨੀ ਵੀ ਉਸਦੇ ਨਾਲ ਰਹਿ ਰਹੀ ਸੀ।ਕੁਝ ਦਿਨ ਪਹਿਲਾਂ ਉਸਦੀ ਪਤਨੀ ਨੂੰ ਲੈ ਕੇ ਚਲੀ ਗਈ ਸੀ।ਮੋਹਿਤ ਦੇ ਮਾਤਾ ਪਿਤਾ ਦੀ ਕਾਫੀ ਸਮੇਂ ਪਹਿਲਾਂ ਮੌਤ ਹੋ ਚੁੱਕੀ ਹੈ। ਮ੍ਰਿਤਕ ਨੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਸ਼ਿਕਾਇਤ ਕੀਤੀ ਸੀ ਉਸਦੇ ਪਰਿਵਾਰ ਦੇ ਲੋਕ ਉਸਨੂੰ ਪਸੰਦ ਨਹੀਂ ਕਰਦੇ ਸੀ ਅਤੇ ਉਸਦੇ ਵਿਆਹ ਤੋਂ ਖੁਸ਼ ਨਹੀਂ ਸੀ ਅਤੇ ਉਸ ਨੂੰ ਧਮਕਾ ਰਹੇ ਸੀ।ਮ੍ਰਿਤਕ ਦੀ ਪਤਨੀ ਦੇ ਦਿਲ ‘ਚ ਛੇਕ ਸੀ।ਉਸਦਾ ਕੁਝ ਸਮੇਂ ਪਹਿਲਾਂ ਹੀ ਆਪਰੇਸ਼ਨ ਹੋਇਆ ਸੀ।

ਪੁਲਿਸ ਅਧਿਕਾਰੀ ਪੱਪੂ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੇ ਲਾਸ਼ ਨੂੰ ਪੰਖੇ ਨਾਲੋਂ ਉਤਾਰ ਕੇ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਦੀ ਮਾਰਚਰੀ ‘ਚ ਭੇਜ ਦਿੱਤਾ ਹੈ।ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ।ਜਿਸ ‘ਚ ਦੋ ਲੋਕਾਂ ਦੇ ਨਾਮ ਲਿਖੇ ਹਨ।ਪੁਲਿਸ ਹਰ ਪਹਿਲੂ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।