ਕ੍ਰਿਕਟਰ ਹਰਭਜਨ ਸਿੰਘ ਦਾ 5 ਹਜ਼ਾਰ ਗਰੀਬ ਲੋਕਾਂ ਨੂੰ ਰਾਸ਼ਣ ਦੇਣ ਦਾ ਵਾਅਦਾ, ਯੂਵਰਾਜ ਦੇਣਗੇ 50 ਲੱਖ ਰੁਪਏ

    0
    557

    ਜਲੰਧਰ . ਕ੍ਰਿਕਟਰ ਹਰਭਜਨ ਸਿੰਘ ਭਜੀ ਨੇ ਕੋਰੋਨਾ ਮਹਾਮਾਰੀ ਨਾਲ ਲੜਨ ਵਿਚ ਯੋਗਦਾਨ ਪਾਉਣ ਲਈ ਆਪਣੇ ਜੱਦੀ ਸ਼ਹਿਰ ਜਲੰਧਰ ਦੇ 5 ਹਜਾਰ ਲੋਕਾਂ ਨੂੰ ਰਾਸ਼ਨ ਦੇਣ ਦਾ ਵਾਅਦਾ ਕੀਤਾ ਹੈ। ਇਸਦੇ ਨਾਲਾ ਕ੍ਰਿਕਟਰ ਯੂਵਰਾਜ ਸਿੰਘ ਨੇ ਵੀ ਕੋਰੋਨਾ ਨਾਲ ਲੜਨ ਲਈ 50 ਲੱਖ ਰੁਪਏ ਦੇਣ ਦਾ ਐਲਾਨ ਕੀਤੀ ਹੈ। ਹਰਭਜਨ ਸਿੰਘ ਨੇ ਆਪਣੀ ਜਲੰਧਰ ਵਿਚ ਚਲ ਰਹੀਂ ਅਕੇਡਮੀ ਦੇ ਮੈਂਬਰ ਵਿਕਰਮ ਸਿੱਧੂ , ਵਿਸ਼ੂ ਇਤਯਾਦ ਤੇ ਆਪਣੇ ਦੋਸਤ ਪੀਸੀਏ ਦੇ ਜੁਆਇੰਟ ਸੈਕਟਰੀ ਸੁਰਜੀਤ ਰਾਏ ਦੀ ਡਿਊਟੀ ਲਗਾਈ ਹੈ ਕਿ ਉਹ ਗਰੀਬਾਂ ਲੋਕਾਂ ਵਿਚ ਜਾ ਕੇ ਉਹਨਾਂ ਨੂੰ ਰਾਸ਼ਨ ਦੇ ਕੇ ਆਉਣ। ਹਰਭਜਨ ਸਿੰਘ ਦੇ ਕਹਿਣ ਉੱਤੇ ਉਹਨਾਂ ਦੇ ਸਾਥੀਆਂ ਦੁਆਰਾਂ ਸ਼ਹਿਰ ਵਿਚ ਅੱਜ ਤੋਂ ਰਾਸ਼ਨ ਵੰਡਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ ਕਈ ਵਾਰ ਨੂੰ ਰਾਸ਼ਨ ਮਹੁੱਇਆ ਕਰਵਾਇਆ ਗਿਆ ਹੈ।

    ਪੀਐਮ ਕੇਅਰ ਫੰਡ ਵਿੱਚ 50 ਲੱਖ ਰੁਪਏ ਦੇਣਗੇ ਯੂਵਰਾਜ

    ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਯੂਵੀ ਨੇ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਪ੍ਰਧਾਨ ਮੰਤਰੀ ਕੇਅਰ ਵੰਡ ਵਿਚ 50 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਹੈ। ਉਹਨਾਂ ਨੇ ਲੋਕਾਂ ਨੂੰ ਇਕ ਦੂਜੇ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।