ਨਵੀਂ ਵਿਆਹੀ ਲੜਕੀ ਨੂੰ ਕਿੰਨਰ ਦੱਸ ਕੇ ਸਹੁਰਾ ਪਰਿਵਾਰ ਨੇ ਘਰੋਂ ਕੱਢਿਆ, ਪਤੀ ਅਤੇ ਸੱਸ ਖਿਲਾਫ ਪਰਚਾ ਦਰਜ

0
2689

ਸੰਦੀਪ ਕੁਮਾਰ | ਗੁਰਦਾਸਪੁਰ

ਇੱਕ ਨਵੀਂ ਵਿਆਹੀ ਕੁੜੀ ਨੂੰ ਕਿੰਨਰ ਦੱਸਦੇ ਹੋਏ ਸਹੁਰਾ ਪਰਿਵਾਰ ਵੱਲੋਂ ਘਰੋਂ ਬਾਹਰ ਕੱਢੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਘਟਨਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਪਿੰਡ ਕੈਰੇ ਮਦਾਰਪੁਰ ਦੀ ਹੈ। ਚਾਰ ਮਹੀਨੇ ਬਾਅਦ ਵੀ ਜਦੋਂ ਪੁਲਿਸ ਨੇ ਸਹੀ ਐਕਸ਼ਨ ਨਹੀਂ ਲਿਆ ਤਾਂ ਪੀੜਤ ਲੜਕੀ ਨੇ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ।

ਪੀੜਤਾ ਸ਼ਿਵਾਨੀ ਠਾਕੁਰ ਨੇ ਦੱਸਿਆ ਕਿ ਉਸਦਾ ਵਿਆਹ 6 ਮਹੀਨੇ ਪਹਿਲਾਂ ਹੋਸ਼ਿਆਰਪੁਰ ਦੇ ਲੜਕੇ ਪਰਥ ਠਾਕੁਰ ਨਾਲ ਹੋਇਆ ਸੀ। ਵਿਆਹ ਦੇ ਕੁਝ ਮਹੀਨੇ ਬਾਅਦ ਹੀ ਸਹੁਰਾ ਪਰਿਵਾਰ ਨੇ ਤੰਗ ਕਰਨਾ ਸੁਰੂ ਕਰ ਦਿਤਾ। ਇੱਥੇ ਵੀ ਬੱਸ ਨਾ ਹੋਈ ਤਾਂ ਉਨ੍ਹਾਂ ਮੈਨੂੰ ਕਿੰਨਰ ਕਹਿ ਕੇ ਘਰੋਂ ਕਢ ਦਿੱਤਾ।

ਪੀੜਤਾ ਦਾ ਇਲਜਾਮ ਹੈ ਕਿ ਉਸਦੀ ਮਾਸੀ ਸੱਸ ਨੇ ਇਕ ਦਾਈ ਕੋਲੋ ਉਸ ਨੂੰ ਬਾਂਝ ਬਨਾਉਣ ਦੀ ਕੋਸ਼ਿਸ਼ ਕੀਤੀ। ਮਾਸੀ ਸਹੁਰੇ ਨੇ ਵੀ ਉਸ ਨਾਲ ਕੁੱਟਮਾਰ ਅਤੇ ਜਬਰਦਸਤੀ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਪੰਜਾਂ ਖਿਲਾਫ ਪੀੜਤਾ ਨੇ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ ਪਰ ਪੁਲਿਸ ਨੇ ਪਤੀ ਅਤੇ ਸੱਸ ਖਿਲਾਫ ਹੀ ਕੇਸ ਦਰਜ ਕੀਤਾ ਹੈ। ਦਾਈ, ਮਾਸੀ ਸੱਸ, ਮਾਸੜ ਸੋਹਰੇ ਤੇ ਕੋਈ ਕਾਰਵਾਈ ਨਹੀਂ ਕੀਤੀ। ਇਸੇ ਲਈ ਅੱਜ ਐਸਐਸਪੀ ਨੂੰ ਮੰਗ ਪੱਤਰ ਦਿੱਤਾ ਹੈ।

ਵੂਮੈਨ ਸੈਲ ਦੀ ਡੀਐਸਪੀ ਪਲਵਿੰਦਰ ਕੌਰ ਨੇ ਦੱਸਿਆ ਕਿ ਕੇਸ ਦੀ ਜਾਂਚ ਰਿਪੋਰਟ ਉਨ੍ਹਾਂ ਐਸਐਸਪੀ ਗੁਰਦਾਸਪੁਰ ਨੂੰ ਭੇਜ ਦਿੱਤੀ ਸੀ। ਇਸ ਤੋਂ ਬਾਅਦ ਲੜਕੀ ਦੇ ਪਤੀ ਅਤੇ ਸੱਸ ਖਿਲਾਫ ਮਾਮਲਾ ਦਰਜ ਕਰ ਦਿਤਾ ਗਿਆ ਹੈ। ਬਾਕੀ ਅਰੋਪੀ ਇਨਕੁਆਰੀ ਵਿਚ ਸ਼ਾਮਿਲ ਹਨ। ਉਨ੍ਹਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।