ਹਸਪਤਾਲ ਬਣਿਆ ਜੰਗ ਦਾ ਮੈਦਾਨ, ਸੁਰੱਖਿਆ ਗਾਰਡ ਤੇ ਸਟਾਫ ਮੈਂਬਰ ਹੋਏ ਡਾਂਗੋ-ਡਾਂਗੀ

0
2452

ਹੁਸਿ਼ਆਰਪੁਰ (ਅਮਰੀਕ ਕੁਮਾਰ) | ਅੱਜ ਹੁਸਿ਼ਆਰਪੁਰ-ਫਗਵਾੜਾ ਰੋਡ ‘ਤੇ ਰੇਲਵੇ ਲਾਈਨ ਨਜ਼ਦੀਕ ਸਥਿਤ ਇਕ ਨਿੱਜੀ ਹਸਪਤਾਲ ਉਸ ਸਮੇਂ ਜੰਗ ਦਾ ਮੈਦਾਨ ਬਣ ਗਿਆ, ਜਦੋਂ ਕਿਸੇ ਗੱਲ ਨੂੰ ਲੈ ਕੇ ਹਸਪਤਾਲ ‘ਚ ਮੌਜੂਦ ਸੁਰੱਖਿਆ ਗਾਰਡ ਅਤੇ ਸਟਾਫ ਮੈਂਬਰ ਆਪਸ ‘ਚ ਹੀ ਉਲਝ ਪਏ ਤੇ ਦੇਖਦੇ ਹੀ ਦੇਖਦੇ ਡੰਡਿਆਂ ਨਾਲ ਕੁੱਟ-ਮਾਰ ਹੋਣੀ ਸ਼ੁਰੂ ਹੋ ਗਈ, ਜਿਸ ਕਾਰਨ ਹਸਪਤਾਲ ‘ਚ ਆਏ ਲੋਕ ਵੀ ਸਹਿਮ ਗਏ।

ਹਸਪਤਾਲ ‘ਚ ਮੌਜੂਦ ਕਿਸੇ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਘਟਨਾ ਤੋਂ ਬਾਅਦ ਤੁਰੰਤ ਪੁਲਿਸ ਚੌਕੀ ਪੁਰਹੀਰਾਂ ਦੇ ਅਧਿਕਾਰੀ ਅਤੇ ਡੀਐੱਸਪੀ ਸਿਟੀ ਜਗਦੀਸ਼ ਰਾਜ ਅੱਤਰੀ ਮੌਕੇ ‘ਤੇ ਪਹੁੰਚ ਗਏ। ਹਾਲਾਂਕਿ ਕਾਫੀ ਲੰਮਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਡੀਐੱਸਪੀ ਬਾਹਰ ਆਏ ਤਾਂ ਉਨ੍ਹਾਂ ਮੀਡੀਆ ਸਾਹਮਣੇ ਆਪਣੇ-ਆਪ ਨੂੰ ਮਾਮਲੇ ਤੋਂ ਅਣਜਾਣ ਦੱਸਦਿਆਂ ਕਿਹਾ ਕਿ ਉਹ ਤਾਂ ਆਪਣੇ ਕਿਸੇ ਨਿੱਜੀ ਕੰਮ ਲਈ ਹਸਪਤਾਲ ਆਏ ਹੋਏ ਹਨ।

ਫਿਲਹਾਲ ਅਜੇ ਤੱਕ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਤੋਂ ਇਲਾਵਾ ਹਸਪਤਾਲ ‘ਚ ਮੌਜੂਦ ਨਾ ਤਾਂ ਕੋਈ ਸੁਰੱਖਿਆ ਗਾਰਡ ਹੀ ਕੁਝ ਦੱਸਣ ਨੂੰ ਤਿਆਰ ਸੀ ਤੇ ਨਾ ਹੀ ਹਸਪਤਾਲ ਦਾ ਕੋਈ ਹੋਰ ਸਟਾਫ ਮੈਂਬਰ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)