ਸਰਕਾਰ ਨੇ ਕੀਤਾ ਫ਼ੈਸਲਾ – ਵਿਦੇਸ਼ਾਂ ‘ਚ ਫਸੇ 14,800 ਭਾਰਤੀ 64 ਜਹਾਜ਼ਾਂ ਰਾਹੀਂ ਲਿਆਂਦੇ ਜਾਣਗੇ ਭਾਰਤ

2
1884

ਨਵਾਂਸ਼ਹਿਰ . ਵਿਦੇਸ਼ਾਂ ਵਿਚ ਫਸੇ 14,800 ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਇਸ ਹਫਤੇ 64 ਜਹਾਜ਼ ਭੇਜੇਗੀ। ਭਾਰਤ ਸਰਕਾਰ 12 ਦੇਸ਼ਾਂ ਵਿੱਚ ਆਪਣੇ ਨਾਗਰਿਕਾਂ ਨੂੰ ਲਿਆਉਣ ਲਈ 7 ਤੋਂ 13 ਮਈ ਤੱਕ 64 ਉਡਾਣ ਭੇਜੇਗੀ, ਤਾਂ ਜੋ ਬਾਹਰਲੇ ਮੁਲਕਾਂ ਵਿਚ ਫਸੇ 14,800 ਭਾਰਤੀ ਨਾਗਰਿਕਾਂ ਨੂੰ ਲਿਆਇਆ ਜਾ ਸਕੇ।

ਇਹ ਵਿਸ਼ੇਸ਼ ਉਡਾਣਾਂ ਏਅਰ ਇੰਡੀਆ ਅਤੇ ਇਸ ਦੀ ਸਹਾਇਕ ਕੰਪਨੀ ਏਅਰ ਇੰਡੀਆ ਐਕਸਪ੍ਰੈਸ ਦੁਆਰਾ ਚਲਾਈਆਂ ਜਾਣਗੀਆਂ। ਉਹ ਭਾਰਤੀਆਂ ਨੂੰ ਯੂਏਈ, ਯੂਕੇ, ਯੂਐੱਸ, ਕਤਰ, ਸਾਊਦੀ ਅਰਬ, ਸਿੰਗਾਪੁਰ, ਮਲੇਸ਼ੀਆ, ਫਿਲੀਪੀਨਜ਼, ਬੰਗਲਾਦੇਸ਼, ਬਹਿਰੀਨ, ਕੁਵੈਤ ਅਤੇ ਓਮਾਨ ਤੋਂ ਵਾਪਸ ਲਿਆਉਣਗੀਆਂ।

2 COMMENTS

  1. hello sir/madam
    we are stucked in Mauritius please do something we are around 100 students Those are stucked

Comments are closed.