ਕੋਰੋਨਾ ਕਦੋਂ ਹੋਏਗਾ ਖ਼ਤਮ, ਕਦੋਂ ਬਣੇਗੀ ਵੈਕਸੀਨ, ਸਰਕਾਰ ਨੂੰ ਇਸ ਬਾਰੇ ਕੁਝ ਨਹੀਂ ਪਤਾ : ਨਿਰਮਲਾ ਸੀਤਾ ਰਮਨ

0
1018

ਨਵੀਂ ਦਿੱਲੀ . ਦੇਸ਼ ਨੂੰ ਕੋਰੋਨਾ ਸੰਕਟ ਨਾਲ ਜੂਝਦਿਆਂ ਸੱਤ ਮਹੀਨੇ ਬੀਤ ਗਏ ਹਨ। ਲੌਕਡਾਊਨ ਤੇ ਹੋਰ ਵਧੇਰੇ ਪਾਬੰਦੀਆਂ ਕਰਕੇ ਅਪਰੈਲ-ਜੂਨ ਤਿਮਾਹੀ ਵਿੱਚ ਜੀਡੀਪੀ ਵਿੱਚ ਵੀ 23.9 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਸਵੀਕਾਰ ਕੀਤਾ ਹੈ ਕਿ ਆਰਥਿਕਤਾ ਸਾਹਮਣੇ ਅਜੇ ਵੀ ਚੁਣੌਤੀਆਂ ਹਨ।

ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ‘ਚ ਨਿਰਮਲਾ ਸੀਤਾਰਮਨ ਨੇ ਕਿਹਾ, “ਆਰਥਿਕਤਾ ਨੂੰ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕੋਰੋਨਾ ਸੰਕਟ ਕਦੋਂ ਖ਼ਤਮ ਹੋਵੇਗਾ, ਇਸ ਬਾਰੇ ਕੁਝ ਵੀ ਪੱਕਾ ਨਹੀਂ ਕਿਹਾ ਜਾ ਸਕਦਾ। ਖ਼ਾਸਕਰ ਜਦੋਂ ਤਕ ਕੋਈ ਵੈਕਸੀਨ ਨਹੀਂ ਆ ਜਾਂਦੀ। ਅਸਲ ਵਿੱਚ ਛੇ ਮਹੀਨਿਆਂ ਵਿੱਚ ਚੁਣੌਤੀਆਂ ਘੱਟ ਨਹੀਂ ਹੋਈਆਂ, ਪਰ ਚੁਣੌਤੀਆਂ ਦਾ ਤਰੀਕਾ ਬਦਲ ਗਿਆ ਹੈ ਤੇ ਮੰਤਰਾਲਾ ਸਮੱਸਿਆ ਦੇ ਹੱਲ ਲਈ ਤੇਜ਼ੀ ਨਾਲ ਕਦਮ ਚੁੱਕ ਰਿਹਾ ਹੈ।”

ਉਨ੍ਹਾਂ ਕਿਹਾ, ‘ਕੋਰੋਨਾ ਦੇ ਕੇਸ ਪ੍ਰਤੀ ਮਿਲੀਅਨ ਘੱਟ ਹੋਏ ਹਨ ਤੇ ਮੌਤ ਦਰ ਵੀ ਘੱਟ ਹੈ, ਜਿਸ ਦਾ ਕਾਰਨ ਹੈ ਲੋਕਾਂ ਵਿੱਚ ਜਾਗਰੂਕਤਾ ਵਧਣਾ ਪਰ ਕੋਵਿਡ -19 ਅਜੇ ਵੀ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਮਾਜਿਕ ਦੂਰੀਆਂ, ਮਾਸਕ ਪਹਿਨਣ ਤੇ ਹੱਥ ਧੋਣ ਦੀ ਆਦਤ ਅਜੇ ਵੀ ਬਦਲਾ ਨਾ ਜਾਵੇ।