ਚੰਡੀਗੜ੍ਹ। ਚੰਡੀਗੜ੍ਹ .ਯੂਨੀਵਰਸਿਟੀ ਵਿਚ ਵਿਦਿਆਰਥਣਾਂ ਦੇ ਨਹਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਕਾਫੀ ਗੁੱਸੇ ਵਿਚ ਹਨ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਅਸੀਂ ਹੋਸਟਲ ਵਿਚ ਸੁਰੱਖਿਅਤ ਨਹੀਂ। ਉਨ੍ਹਾਂ ਨੇ ਹੋਸਟਲ ਪ੍ਰਸ਼ਾਸਨ ਉਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦਾ ਇਲਜਾਮ ਲਗਾਇਆ ਹੈ।
ਪੀੜਤ ਵਿਦਿਆਰਥਣਾਂ ਨੇ ਇਲਜ਼ਾਮ ਲਗਾਇਆ ਹੈ ਕਿ ਸਾਡੇ ਨਿਊ਼ਡ ਐਮਐਮਸ ਬਣਾ ਕੇ ਪੋਰਨ ਸਾਈਟਾਂ ਨੂੰ ਵੇਚੇ ਜਾ ਰਹੇ ਹਨ। ਪੀੜਤ ਵਿਦਿਆਰਥਣਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇੇ ਪੇਰੈਂਟਸ ਨੂੰ ਸਕਿਓਰਿਟੀ ਕਾਰਨਾਂ ਕਰਕੇ ਯੂਨੀਵਰਸਿਟੀ ਦੇ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ। ਵਿਦਿਆਰਥਣਾਂ ਨੇ ਕਿਹਾ ਕਿ ਆਰੋਪੀ ਲੜਕੀ ਸਾਰਿਆਂ ਦੇ ਸਾਹਮਣੇ ਆਪਣੀ ਗਲਤੀ ਦਾ ਕਬੂਲਨਾਮਾ ਕਰਨ ਹੀ ਵਾਲੀ ਸੀ, ਪਰ ਪ੍ਰਸ਼ਾਸਨ ਨੇ ਇਹ ਵੀ ਨਹੀਂ ਹੋਣ ਦਿੱਤਾ।
ਪੀੜਤ ਵਿਦਿਆਰਥਣਾਂ ਨੇ ਦੱਸਿਆ ਕਿ ਆਰੋਪੀ ਸਮਾਇਲੀ ਨਾਂ ਦੀ ਵਿਦਿਆਰਥਣ ਪਿਛਲੇ 15 ਦਿਨਾਂ ਤੋਂ ਉਨ੍ਹਾਂ ਦੀ ਵੀਡੀਓਜ਼ ਬਣਾ ਕੇ ਆਪਣੇ ਆਸ਼ਿਕ ਨੂੰ ਭੇਜ ਰਹੀ ਹੈ ਤੇ ਸਾਡੇ ਹੋਸਟਲ ਦੀ ਵਾਰਡਨ ਕਿ੍ਮੀਨਲ ਨੂੰ ਪ੍ਰੋਟੈਕਟ ਕਰ ਰਹੀ ਹੈ। ਹੋਸਟਲ ਦੀਆਂ ਵਿਦਿਆਰਥਣਾਂ ਨੇ ਕਿਹਾ ਕਿ ਹੋਸਟਲ ਵਿਚ ਇਕ ਰੈਕੇਟ ਚੱਲ ਰਿਹਾ ਹੈ, ਜੋ ਇਹ ਸਭ ਕਰ ਰਿਹਾ ਹੈ। ਕੁਝ ਵਿਦਿਆਰਥਣਾਂ ਨੇ ਜਦੋਂ ਆਪਣੇ ਵੀਡੀਓਜ਼ ਪੋਰਨ ਸਾਈਟਾਂ ਉਤੇ ਲੀਕ ਹੁੰਦੇ ਦੇਖੇ ਤਾਂ ਉਨ੍ਹਾਂ ਵਿਚੋਂ ਕੁਝ ਬੇਹੋਸ ਹੋ ਗਈਆਂ, ਜਿਨ੍ਹਾਂ ਨੂੰ ਐਂਬ਼ੂਲੈਂਸ ਵਿਚ ਪਾ ਕੇ ਹਸਪਤਾਲ ਪਹੁੰਚਾਇਆ ਗਿਆ।
ਹੰਗਾਮਾ ਕਰਨ ਵਾਲੀਆਂ ਲੜਕੀਆਂ ਨੇ ਕਿਹਾ ਕਿ ਉਨ੍ਹਾਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਊਹ ਹੰਗਾਮਾ ਵੀ ਨਾ ਕਰਨ। ਮੀਡੀਆ ਨਾਲ ਗੱਲਬਾਤ ਕਰਦਿਆਂ ਇਕ ਲੜਕੀ ਨੇ ਦੱਸਿਆ ਕਿ 3-4 ਲੜਕੀਆਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਤੇ ਕੁਝ ਲੜਕੀਆਂ ਤਾਂ ਇੰਨੀਆਂ ਘਬਰਾ ਗਈਆਂ ਕਿ ਉਹ ਚੱਕਰ ਖਾ ਕੇ ਬੇਹੋਸ਼ ਹੋ ਗਈਆਂ। ਹੋਸਟਲ ਦੀਆਂ ਵਿਦਿਆਰਥਣਾਂ ਨੇ ਇਹ ਵੀ ਦੱਸਿਆ ਕਿ ਆਰੋਪੀ ਲੜਕੀ ਦੇ ਨਾਲ-ਨਾਲ ਵਾਰਡਨ ਵੀ ਓਨੀ ਹੀ ਦੋਸ਼ੀ ਹੈ, ਜੋ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਐਮਬੀਏ ਦੀ ਵਿਦਿਆਰਥਣ ਹੈ ਆਰੋਪੀ
ਇਸ ਮਾਮਲੇ ਵਿਚ ਆਰੋਪੀ ਵਿਦਿਆਰਥਣ ਚੰਡੀਗੜ੍ਹ ਯੂਨੀਵਰਸਿਟੀ ਵਿਚ ਐਮਬੀਏ ਦੀ ਵਿਦਿਆਰਥਣ ਹੈ। ਹਾਲਾਂਕਿ ਉਸਦਾ ਕਹਿਣਾ ਹੈ ਕਿ ਲੜਕਾ ਇਥੇ ਨਹੀਂ ਪੜ੍ਹਦਾ। ਸ਼ੁਰੂਆਤੀ ਜਾਂਚ ਵਿਚ ਇਹ ਸਾਹਮਣੇ ਆ ਰਿਹਾ ਹੈ ਕਿ ਲੜਕਾ-ਲੜਕੀ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਹਾਲਾਂਕਿ ਉਨ੍ਹਾਂ ਵਿਚਾਲੇ ਕੀ ਸੰਬੰਧ ਹੈ, ਇਸਨੂੰ ਲੈ ਕੇ ਵੀ ਕੋਈ ਗੱਲ ਸਾਹਮਣੇ ਨਹੀਂ ਆ ਰਹੀ।