ਬੀ.ਐੱਡ ਦੀ ਪ੍ਰੀਖਿਆ ਦੇਣ ਗਈ ਵਿਦਿਆਰਥਣ 2 ਦਿਨਾਂ ਤੋਂ ਲਾਪਤਾ, ਨੰਬਰ ਆ ਰਿਹਾ ਸਵਿੱਚ ਆਫ

0
131

ਹਰਿਆਣਾ | ਇਥੋਂ ਇਕ ਵਿਦਿਆਰਥਣ ਦੇ ਲਾਪਤਾ ਹੋਣ ਦੀ ਗੱਲ ਸਾਹਮਣੇ ਆਈ ਹੈ। ਅੰਬਾਲਾ ਤੋਂ ਰਾਏਪੁਰ ਰਾਣੀ ਬੀ.ਐੱਡ ਦੀ ਪ੍ਰੀਖਿਆ ਦੇਣ ਗਈ ਲੜਕੀ ਵਾਪਸ ਘਰ ਨਹੀਂ ਆਈ। ਪਰਿਵਾਰ ਨੇ ਆਪਣੇ ਪੱਧਰ ‘ਤੇ ਥਾਂ-ਥਾਂ ਭਾਲ ਕੀਤੀ ਪਰ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ। ਦੂਜੇ ਪਾਸੇ ਕਾਲਜ ਪ੍ਰਬੰਧਕਾਂ ਤੋਂ ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਲੜਕੀ ਕੁਝ ਦਿਨ ਪਹਿਲਾਂ ਇਕ ਨੌਜਵਾਨ ਨਾਲ ਕਾਲਜ ਗਈ ਸੀ।

ਲੜਕੀ ਦਾ ਨੰਬਰ ਬੰਦ ਆ ਰਿਹਾ ਹੈ। ਪੁਲਿਸ ਨੇ ਪਿਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹਿਜ਼ਾਦਪੁਰ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਕੋਡਵਾ ਖੁਰਦ ਦੇ ਵਸਨੀਕ ਨੇ ਦੱਸਿਆ ਕਿ ਰਾਏਪੁਰ ਰਾਣੀ ਤੋਂ ਧੀ ਬੀ.ਐੱਡ ਕਰ ਰਹੀ ਹੈ। ਹੁਣ ਉਸ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਸਨ। ਸ਼ੁੱਕਰਵਾਰ ਸਵੇਰੇ ਵੀ ਬੇਟੀ ਪ੍ਰੀਖਿਆ ਦੇਣ ਲਈ ਰਾਏਪੁਰ ਰਾਣੀ ਲਈ ਰਵਾਨਾ ਹੋਈ ਪਰ ਘਰ ਵਾਪਸ ਨਹੀਂ ਆਈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)