ਬਠਿੰਡਾ| ਬਠਿੰਡਾ ਦੇ ਪਾਵਰ ਹਾਊਸ ਰੋਡ ‘ਤੇ ਰਹਿਣ ਵਾਲੀ ਇਕ ਗ਼ਰੀਬ ਮਾਂ ਨੇ ਘਰਾਂ ਵਿੱਚ ਪੋਚੇ ਲਗਾ ਕੇ ਆਪਣੀ ਬੇਟੀ ਨੂੰ ਪੜ੍ਹਾਇਆ ਹੈ। ਇਸ ਬੇਟੀ ਦਾ ਨਾਮ ਜੋਤੀ ਹੈ, ਜਿਸ ਦੀ ਗਰੀਬ ਮਾਂ ਨੇ ਇਸ ਨੂੰ ਘਰਾਂ ਵਿਚ ਕੰਮ ਕਰਕੇ ਪੜ੍ਹਾਇਆ-ਲਿਖਾਇਆ ਸੀ।
ਇਕ ਵਕਤ ਇਹੋ ਜਿਹਾ ਸੀ ਜਦੋਂ ਜੋਤੀ ਨੇ ਦਸਵੀ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ, ਕਿਉਂਕਿ ਫੀਸ ਭਰਨ ਲਈ ਕੋਲ ਪੈਸੇ ਨਹੀਂ ਸਨ। ਫਿਰ ਬੇਟੀ ਦੀ ਜ਼ਿੱਦ ਅੱਗੇ ਉਸ ਦੀ ਮਾਤਾ ਪਰਮਜੀਤ ਕੌਰ ਨੇ ਕਿਸੇ ਤੋਂ ਉਧਾਰੇ ਪੈਸੇ ਲਏ ਅਤੇ ਬੇਟੀ ਨੂੰ ਗ੍ਰੈਜੂਏਸ਼ਨ ਕਰਵਾਈ। ਜੋਤੀ ਪੜ੍ਹਾਈ ਦੇ ਨਾਲ-ਨਾਲ ਸਿਸਟੋਬਾਲ ਖੇਡਦੀ ਰਹੀ ਅਤੇ ਜ਼ਿਲ੍ਹਾ ਤੇ ਪੰਜਾਬ ਪੱਧਰ ਦੇ ਕਾਫ਼ੀ ਮੈਡਲ ਆਪਣੇ ਨਾਮ ਕੀਤੇ।
ਜੋਤੀ ਨੇ ਬੈਂਗਲੁਰੂ ਵਿੱਚ ਸਿਸਟੋਬਾਲ ਚੈਂਪੀਅਨਸ਼ਿਪ ਖੇਡ ਕੇ ਦੂਸਰਾ ਸਥਾਨ ਹਾਸਿਲ ਕਰਕੇ world cup ਆਪਣੇ ਨਾਮ ਕੀਤਾ ਸੀ। ਜੋਤੀ ਦੇ ਪਿਤਾ ਦੀ 16 ਸਾਲ ਪਹਿਲਾਂ ਟੀਬੀ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਜੋਤੀ ਦੀ ਮਾਂ ਘਰਾਂ ਦੇ ਪੋਚੇ ਲਗਾ ਆਪਣੀ ਬੇਟੀ ਨੂੰ ਇਸ ਮੁਕਾਮ ਤੱਕ ਲੈ ਕੇ ਗਈ।