ਇਸ ਮਸ਼ਹੂਰ ਮਰਾਠੀ ਐਕਟ੍ਰੈੱਸ ਨੇ 25 ਸਾਲ ਦੀ ਉਮਰ ‘ਚ ਛੱਡੀ ਦੁਨੀਆ, ਕਾਰ ਪਾਣੀ ‘ਚ ਡੁੱਬਣ ਨਾਲ ਹੋਈ ਮੌਤ

0
3182

ਗੋਆ | ਮਰਾਠੀ ਫਿਲਮ ਐਕਟ੍ਰੈੱਸ ਈਸ਼ਵਰੀ ਦੇਸ਼ਪਾਂਡੇ ਦੀ ਗੋਆ ‘ਚ ਇਕ ਕਾਰ ਹਾਦਸੇ ‘ਚ ਮੌਤ ਹੋ ਗਈ ਹੈ। ਉਨ੍ਹਾਂ ਨੇ ਸਿਰਫ਼ 25 ਸਾਲ ਦੀ ਉਮਰ ‘ਚ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਕਾਰ ‘ਚ ਉਨ੍ਹਾਂ ਨਾਲ ਦੋਸਤ ਸ਼ੁਭਮ ਦੀ ਵੀ ਮੌਤ ਹੋ ਗਈ।

ਸੋਮਵਾਰ ਦੀ ਸਵੇਰ ਉਨ੍ਹਾਂ ਦੀ ਕਾਰ ਗੋਆ ਦੇ ਅਰਪੋਰਾ ਇਲਾਕੇ ‘ਚ ਡੂੰਘੇ ਪਾਣੀ ‘ਚ ਜਾ ਡਿੱਗੀ ਤੇ ਪਾਣੀ ‘ਚ ਡੁੱਬਣ ਕਾਰਨ ਦੋਵਾਂ ਦੀ ਮੌਤ ਹੋ ਗਈ।

ਪੁਲਿਸ ਨੇ ਅੱਜ ਕਾਰ ਦੇ ਅੰਦਰੋਂ ਲਾਸ਼ਾਂ ਬਰਾਮਦ ਕੀਤੀਆਂ ਤੇ ਜਾਂਚ ‘ਚ ਸਾਹਮਣੇ ਆਇਆ ਕਿ ਕਾਰ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ, ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਇਹ ਡੂੰਘੇ ਪਾਣੀ ‘ਚ ਡਿੱਗ ਗਈ।

ਮੀਡੀਆ ਰਿਪੋਰਟਾਂ ਅਨੁਸਾਰ ਈਸ਼ਵਰੀ ਤੇ ਸ਼ੁਭਮ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵੇਂ ਅਗਲੇ ਮਹੀਨੇ ਮੰਗਣੀ ਕਰਨ ਜਾ ਰਹੇ ਸਨ। ਸੋਮਵਾਰ ਸਵੇਰੇ 5.30 ਵਜੇ ਉਹ ਕਾਰ ‘ਚ ਮ੍ਰਿਤਕ ਪਾਏ ਗਏ।

ਦੋਵੇਂ 15 ਸਤੰਬਰ ਨੂੰ ਗੋਆ ‘ਚ ਛੁੱਟੀਆਂ ਮਨਾਉਣ ਆਏ ਸਨ। ਈਸ਼ਵਰੀ ਤੇ ਸ਼ੁਭਮ ਨੇ ਕੁਝ ਦਿਨ ਪਹਿਲਾਂ ਆਪਣੇ ਮਰਾਠੀ ਤੇ ਹਿੰਦੀ ਪ੍ਰਾਜੈਕਟਾਂ ਦੀ ਸ਼ੂਟਿੰਗ ਪੂਰੀ ਕੀਤੀ ਸੀ।