ਮਜ਼ਦੂਰ ਵੱਲੋਂ ਰਸਤਾ ਦੇਣ ‘ਚ ਕੀਤੀ ਦੇਰੀ ਕਾਰਨ ਸਾਬਕਾ ਫੌਜੀ ਨੇ ਸਿਰ ‘ਚ ਡੰਡਾ ਮਾਰ ਕੇ ਮਾਰਿਆ

0
1647

ਤਰਨਤਾਰਨ (ਬਲਜੀਤ ਸਿੰਘ) | ਪਿੰਡ ਸ਼ੇਖਫੱਤਾ ਵਿਖੇ ਪ੍ਰਵਾਸੀ ਮਜ਼ਦੂਰ ਵੱਲੋਂ ਰਸਤਾ ਦੇਣ ‘ਚ ਕੀਤੀ ਦੇਰੀ ਕਾਰਨ ਸਾਬਕਾ ਫੌਜੀ ਵੱਲੋਂ ਸਿਰ ਵਿੱਚ ਡੰਡਾ ਮਾਰ ਕੇ ਮਜ਼ਦੂਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਆਰੋਪੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।

ਬੀਤੀ ਦੇਰ ਸ਼ਾਮ ਖੇਤਾਂ ‘ਚੋਂ ਝੋਨੇ ਦੀ ਰਹਿੰਦ-ਖੂੰਹਦ ਚੁੱਕ ਕੇ ਵਾਪਸ ਆਉਂਦੇ ਸੜਕ ‘ਤੇ ਇਕ ਮਜ਼ਦੂਰ ਬੈਠ ਗਿਆ, ਪਿੱਛੋਂ ਸਾਬਕਾ ਫੌਜੀ ਸਰਬਜੀਤ ਸਿੰਘ ਵਾਸੀ ਤਖਤੂਚੱਕ ਸਾਈਕਲ ‘ਤੇ ਪਿੰਡ ਵੱਲ ਜਾ ਰਿਹਾ ਸੀ। ਪ੍ਰਵਾਸੀ ਮਜ਼ਦੂਰਾਂ ਵੱਲੋਂ ਸੜਕ ‘ਤੇ ਜ਼ਿਆਦਾ ਭੀੜ ਹੋਣ ਕਾਰਨ ਫੌਜੀ ਨੇ ਮਹੇਸ਼ ਰਾਮ ਨਾਂ ਦੇ ਮਜ਼ਦੂਰ ਦੇ ਸਿਰ ‘ਚ ਡੰਡਾ ਮਾਰ ਦਿੱਤਾ, ਜੋ ਸੱਟ ਨਾ ਸਹਾਰਦਾ ਹੋਇਆ ਰਾਤ ਨੂੰ ਦਮ ਤੋੜ ਗਿਆ।

ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸਦਰ ਤਰਨਤਾਰਨ ਦੇ ਐੱਸਐੱਚਓ ਮਨੋਜ ਕੁਮਾਰ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਲਾਸ਼ ਸਿਵਲ ਹਸਪਤਾਲ ‘ਚ ਪੋਸਟਮਾਰਟਮ ਲਈ ਭੇਜ ਦਿੱਤੀ ਤੇ ਲੋਰਿੰਕ ਮਾਝੀ ਨਾਂ ਦੇ ਮਜ਼ਦੂਰ ਦੇ ਬਿਆਨਾਂ ‘ਤੇ ਸਰਬਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ।