ਜਲੰਧਰ ਦੇ ਸੂਫੀ ਗਾਇਕ ਦੇ ਬੇਟੇ ਦੀ ਮੌਤ, ਐਕਟਿਵਾ ‘ਤੇ ਜਾਂਦਿਆਂ ਵਾਪਰਿਆ ਸੀ ਹਾਦਸਾ

0
294

ਜਲੰਧਰ, 18 ਅਕਤੂਬਰ | ਜਲੰਧਰ ਦੇ ਰਹਿਣ ਵਾਲੇ ਸੂਫੀ ਗਾਇਕ ਬੰਟੀ ਕੱਵਾਲ ਦੇ ਬੇਟੇ ਦੀ ਵੀਰਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਬਸਤੀ ਪੀਰ ਦਾਦ ਦੇ ਰਹਿਣ ਵਾਲੇ 15 ਸਾਲਾ ਇਵਾਨ ਦਾ ਬੁੱਧਵਾਰ ਨੂੰ ਹਾਦਸਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਵਾਨ 10ਵੀਂ ਜਮਾਤ ਦਾ ਵਿਦਿਆਰਥੀ ਸੀ। ਇਵਾਨ ਐਕਟਿਵਾ ‘ਤੇ ਸਫਰ ਕਰ ਰਿਹਾ ਸੀ, ਜਿਸ ਦਾ ਈ-ਰਿਕਸ਼ਾ ਨਾਲ ਹਾਦਸਾ ਹੋਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਟੱਕਰ ‘ਚ ਜ਼ਖਮੀ ਹੋਏ ਨੌਜਵਾਨ ਦੀ ਵੀਰਵਾਰ ਰਾਤ ਇਕ ਨਿੱਜੀ ਹਸਪਤਾਲ ‘ਚ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਇਵਾਨ 10ਵੀਂ ਜਮਾਤ ‘ਚ ਪੜ੍ਹਦਾ ਸੀ। ਬੁੱਧਵਾਰ ਨੂੰ ਉਹ ਕੁਝ ਸਾਮਾਨ ਖਰੀਦਣ ਲਈ ਐਕਟਿਵਾ ‘ਤੇ ਬਾਜ਼ਾਰ ਗਿਆ ਸੀ। ਜਿੱਥੇ ਰਸਤੇ ਵਿਚ ਅਚਾਨਕ ਇੱਕ ਕੁੱਤਾ ਆ ਗਿਆ ਤੇ ਉਸ ਦੀ ਐਕਟਿਵਾ ਬੇਕਾਬੂ ਹੋ ਗਈ। ਉਹ ਨੇੜੇ ਤੋਂ ਲੰਘ ਰਹੇ ਇੱਕ ਈ-ਰਿਕਸ਼ਾ ਨਾਲ ਟਕਰਾ ਗਿਆ।

ਹਾਦਸੇ ‘ਚ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਸੀ। ਜਿੱਥੇ ਉਸ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਦਿੱਤੀ ਗਈ। ਇਸ ਲਈ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਸਨ। ਵੀਰਵਾਰ ਨੂੰ ਇਵਾਨ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)