ਮਰਹੂਮ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਬੇਟੀ ਨੇ 20 ਦਿਨਾਂ ‘ਚ ਕੋਰੋਨਾ ਨੂੰ ਦਿੱਤੀ ਮਾਤ

    0
    953

    ਜਲੰਧਰ . ਕੋਰੋਨਾ ਨਾਲ ਪੀੜਤ ਹੋ ਕੇ ਅਕਾਲ ਚਲਾਣਾ ਕਰ ਗਏ ਮਰਹੂਮ ਭਾਈ ਨਿਰਮਲ ਸਿੰਘ ਖਾਲਸਾ ਦੀ ਬੇਟੀ ਜਸਕੀਰਤ ਬਿਲਕੁਲ ਤੰਦਰੁਸਤ ਹੋ ਗਈ ਹੈ। ਕਈ ਦਿਨਾਂ ਤੋਂ ਉਸ ਦੀ ਰਿਪੋਰਟ ਨੈਗੇਟਿਵ ਆ ਰਹੀਂ ਸੀ। ਡਾਕਟਰਾਂ ਨੇ ਉਸ ਦੀ ਸਿਹਤ ਨੂੰ ਦੇਖਦਿਆਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਹੈ। ਭਾਈ ਨਿਰਮਲ ਸਿੰਘ ਜੀ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਮੈਂਬਰਾਂ ਦੇ ਸੈਂਪਲ 1 ਅਪ੍ਰੈਲ ਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਭੇਜ ਦਿੱਤੇ ਗਏ ਸਨ। ਜਿਸ ਵਿਚ ਜਸਕੀਰਤ ਦੀ ਰਿਪੋਰਟ ਪਾਜੀਟਿਵ ਆਈ ਸੀ ਤੇ ਕਈ ਦਿਨਾਂ ਤੋਂ ਉਸ ਦਾ ਇਲਾਜ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਸੀ। ਬੀਤੀ 17 ਅਪ੍ਰੈਲ ਨੂੰ ਉਸ ਦਾ ਫਿਰ ਦੁਬਾਰਾ ਟੈਸਟ ਕੀਤਾ ਗਿਆ ਜਿਸ ਵਿਚ ਉਸ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਡਿਸਚਾਰਜ਼ ਕਰ ਦਿੱਤਾ ਗਿਆ ਹੈ।
    ਜਸਕੀਰਤ ਨੇ ਕਿਹਾ ਕਿ ਸਾਰੇ ਸਟਾਫ਼ ਨੇ ਉਸਦੀ ਦੇਖਭਾਲ ਚੰਗੇ ਤਰੀਕੇ ਨਾਲ ਕੀਤੀ ਜਿਸ ਕਰਕੇ ਉਸਦਾ ਠੀਕ ਹੋਣ ਸੰਭਵ ਹੋ ਗਿਆ। ਉਹਨਾਂ ਘਰ ਪਹੁੰਚ ਕੇ ਲੋਕਾਂ ਨੂੰ ਅਪੀਲ ਕੀਤੀ ਕੇ ਕੋਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਬਲਕਿ ਸਾਵਧਾਨੀ ਵਰਤਣ ਦੀ ਲੋੜ ਹੈ ਜਿਸ ਕਰਕੇ ਇਸ ਬਿਮਾਰੀ ਨਾਲ ਨਜਿੱਠਿਆ ਜਾ ਸਕਦਾ ਹੈ ਨਾਲ ਉਹਨਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਬਲਵਿੰਦਰ ਸਿੰਘ ਦੀ ਉਹਨਾਂ ਦੇ ਪਰਿਵਾਰ ਨਾਲ ਔਖੇ ਵੇਲੇ ਖੜ੍ਹਨ ਦੀ ਪ੍ਰਸ਼ੰਸ਼ਾ ਵੀ ਕੀਤੀ। ਇਸ ਮੌਕੇ ਜਸਕੀਰਤ ਨੇ ਸਿਵਲ ਹਸਪਤਾਲ ਜਲੰਧਰ ਦੇ ਸੀਨੀਅਰ ਮੈਡੀਕਲ ਅਫ਼ਸਰ ਕਸ਼ਮੀਰੀ ਲਾਲ ਨਾਲ ਸੈਲਫੀ ਕਰਵਾਈ ਤੇ ਉਹਨਾਂ ਦਾ ਧੰਨਵਾਦ ਕੀਤਾ।