ਮੁੱਖ ਮੰਤਰੀ ਕੈਪਟਨ ਨੇ ਖੇਤੀ ਕਾਨੂੰਨਾਂ ਖਿਲਾਫ਼ ਵਿਧਾਨ ਸਭਾ ‘ਚ ਬਿੱਲ ਪੇਸ਼, ਸੁਣੋ ਸੀਐਮ ਹੋਰ ਕੀ-ਕੀ ਬੋਲੇ

0
2328

ਚੰਡੀਗੜ੍ਹ | ਮੁੱਖ ਮੰਤਰੀ ਨੇ ਅੱਜ ਵਿਧਾਨ ਸਭਾ ਦੇ ਖ਼ਾਸ ਇਜਲਾਸ ਵਿੱਚ ਕੇਂਦਰ ਦੇ ਖੇਤੀ ਬਿੱਲਾਂ ਨੂੰ ਨਕਾਰਦੇ ਹੋਏ ਮਤਾ ਪੇਸ਼ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅਸਤੀਫ਼ਾ ਦੇਣ ਨੂੰ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਅਸਤੀਫਾ ਪਹਿਲਾਂ ਵੀ ਦੇ ਚੁੱਕੇ ਹਨ ਤੇ ਪੰਜਾਬ ਲਈ ਲੰਮੀ ਲੜਾਈ ਲਈ ਤਿਆਰ ਹਨ। ਉਨ੍ਹਾਂ ਨੇ ਕੇਂਦਰ ਦੇ ਪ੍ਰਸ੍ਤਾਵਿਤ ਬਿਜਲੀ ਸੋਧ ਕਨੂੰਨ ਨੂੰ ਵੀ ਨਕਾਰਿਆ।

ਬਿਜਲੀ ਸੋਧ ਬਿੱਲ 2020 ਖ਼ਿਲਾਫ਼ ਵੀ ਮਤਾ ਪੇਸ਼

ਮੁੱਖ ਮੰਤਰੀ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਹਾਲਾਤ ਵਿਗੜਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਦੇ ਕਾਲੇ ਕਾਨੂੰਨਾਂ ਦੀ ਕਾਲੀ ਰਾਤ ਵਿੱਚ ਕੈਪਟਨ ਸਾਹਿਬ ਦਾ ਵਿਧਾਨ ਸਭਾ ਦਾ ਇਹ ਖ਼ਾਸ ਸੈਸ਼ਨ ਇੱਕ ਚਮਕਦੇ ਸਿਤਾਰੇ ਵਾਂਙ ਹਨ।

ਸਿੱਧੂ ਨੇ ਅੱਗੇ ਕਿਹਾ ਕਿ ਜੇ ਹੱਲ ਨਹੀਂ ਨਿਕਲਿਆ ਤਾਂ ਚੀਨ ਅਤੇ ਪਾਕਿਸਤਾਨ ਵਰਗੇ ਦੁਸ਼ਮਣ ਮੁਲਕ ਕੱਠੇ ਹੋ ਸਕਦੇ ਹਨ। ਕਿਸਾਨਾਂ ਲਈ ਇਹ ਲੜਾਈ ਜਾਰੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਹਾਲਾਤ ਵਿਗੜਨ।

[Live] ਕੇਂਦਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਤੋਂ ਪੰਜਾਬ ਦੇ ਕਿਸਾਨਾਂ ਦੀ ਰਾਖੀ ਕਰਨ ਲਈ ਵਿਧਾਨ ਸਭਾ ਦੇ ਮਹਤੱਵਪੂਰਣ ਸੈਸ਼ਨ ਮੌਕੇ। ਇਹ ਸਾਡੇ ਵਜੂਦ ਦੀ ਲੜਾਈ ਹੈ ਤੇ ਮੈਂ ਆਪਣੇ ਕਿਸਾਨਾਂ ਲਈ ਅੰਤ ਤੱਕ ਇਹ ਲੜਾਈ ਲੜਾਂਗਾ।…[Live]: From Vidhan Sabha for an important Session to protect the farmers of Punjab from Anti-Farmer laws of the Central Government. This is a fight for survival and I will fight it to the very end to protect my people.

Posted by Captain Amarinder Singh on Monday, October 19, 2020