ਲਾੜੇ ਨਾਲ ਪੂਰੀ ਬਰਾਤ ਆਈ ਟ੍ਰੈਕਟਰ ‘ਤੇ, ਡੋਲੀ ਵੀ ਗਈ ਟ੍ਰੈਕਟਰ ‘ਤੇ

0
7380

ਅਮਰੀਕ ਕੁਮਾਰ | ਹੁਸ਼ਿਆਰਪੁਰ

ਹੁਸ਼ਿਆਰਪੁਰ ਵਿੱਚ ਇੱਕ ਅਜਿਹਾ ਵਿਆਹ ਹੋਇਆ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਦਰਅਸਲ ਇੱਕ ਅਜਿਹੀ ਬਰਾਤ ਆਈ ਜਿਸ ਵਿੱਚ ਨਾ ਸਿਰਫ ਲਾੜਾ ਬਲਕਿ ਪੂਰੀ ਬਾਰਾਤ ਹੀ ਟ੍ਰੈਕਟਰਾਂ ‘ਤੇ ਆਈ।

ਲਾੜੇ ਨੇ ਕਿਹਾ ਕਿ ਸਾਡਾ ਵਿਆਹ ਵੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਪੰਜਾਬ-ਹਰਿਆਣੇ ਦੇ ਟ੍ਰੈਕਟਰ ਸਾਰਾ ਮੁਲਕ ਵੇਖ ਰਿਹਾ ਹੈ ਇਸੇ ਲਈ ਅਸੀਂ ਬਰਾਤ ਵੀ ਟ੍ਰੈਕਟਰ ‘ਤੇ ਹੀ ਲੈ ਕੇ ਆਏ ਹਾਂ।

ਵਿਆਹ ਤੋਂ ਬਾਅਦ ਬਰਾਤ ਵਾਪਿਸ ਵੀ ਟ੍ਰੈਕਟਰ ‘ਤੇ ਹੀ ਗਈ। ਲਾੜਾ ਆਪਣੀ ਵਹੁਟੀ ਨੂੰ ਵੀ ਟ੍ਰੈਕਟਰ ‘ਤੇ ਹੀ ਲੈ ਕੇ ਗਿਆ।