ਬੋਰਵੈੱਲ ‘ਚੋਂ ਬਾਹਰ ਕੱਢੀ ਟੈਕਨੀਕਲ ਇੰਜੀਨੀਅਰ ਦੀ ਲਾਸ਼, 40 ਘੰਟੇ ਜ਼ਿੰਦਗੀ ਨਾਲ ਜੰਗ ਲੜਦਾ ਰਿਹਾ ਸੁਰੇਸ਼

0
1612

ਜਲੰਧਰ| ਲਗਭਗ 36 ਘੰਟਿਆਂ ਤੋਂ ਬੋਰਵੈੱਲ ਵਿਚ ਫਸੇ ਟੈਕਨੀਕਲ ਇੰਜੀਨੀਅਰ ਸੁਰੇਸ਼ ਦੀ ਬਾਹਰ ਕੱਢ ਲਿਆ ਗਿਆ ਹੈ। ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਪ੍ਰਸ਼ਾਸਨ ਤੇ NDRF ਦੀਆਂ ਟੀਮਾਂ 36 ਤੋਂ 40 ਘੰਟਿਆਂ ਤੱਕ ਸੁਰੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ।

ਜ਼ਿਕਰਯੋਗ ਹੈ ਕਿ ਜੰਮੂ ਤੋਂ ਕੱਟੜਾ ਨੈਸ਼ਨਲ ਹਾਈਵੇ ਦੀ ਕੰਸਟ੍ਰਕਸ਼ਨ ਕੰਪਨੀ ਦੀ ਬੋਰਵੈੱਲ ਮਸ਼ੀਨ ਨੂੰ ਸਾਫ ਕਰਨ ਦੌਰਾਨ ਢਿੱਗਾਂ ਡਿਗਣ ਨਾਲ 60 ਫੁੱਟ ਡੂੰਘੇ ਬੋਰਵੈੱਲ ਵਿਚ ਫਸਿਆ ਹਰਿਆਣਾ ਦੇ ਜੀਂਦ ਦੇ ਸੁਰੇਸ਼ ਨੂੰ ਬਚਾਉਣ ਲਈ ਪਿਛਲੇ ਦੋ ਦਿਨਾਂ ਤੋਂ ਜੰਗੀ ਪੱਧਰ ਉਤੇ ਬਚਾਅ ਕਾਰਜ ਚੱਲ ਰਹੇ ਸਨ।