ਮਨਾਲੀ ‘ਚ ਲਾਪਤਾ ਹੋਏ PRTC ਦੇ ਕੰਡਕਟਰ ਦੀ ਮਿਲੀ ਲਾਸ਼, ਬਿਆਸ ਦਰਿਆ ‘ਚ ਰੁੜ੍ਹੀ ਸੀ ਬੱਸ

0
1659

ਚੰਡੀਗੜ੍ਹ | ਚੰਡੀਗੜ੍ਹ ਤੋਂ ਮਨਾਲੀ ਜਾਣ ਸਮੇਂ ਲਾਪਤਾ ਹੋਈ ਪੀਆਰਟੀਸੀ ਬੱਸ ਦੇ ਕੰਡਕਟਰ ਦੀ ਲਾਸ਼ ਬਰਾਮਦ ਹੋ ਗਈ ਹੈ। ਕੰਡਕਟਰ ਦੀ ਮ੍ਰਿਤਕ ਦੇਹ ਕੁੱਲੂ ਤੋਂ ਬਰਾਮਦ ਕੀਤੀ ਹੈ ਤੇ ਉਸ ਦੀ ਪਛਾਣ ਜਗਸੀਰ ਸਿੰਘ ਵਜੋਂ ਹੋਈ ਹੈ। ਬੱਸ ਬਿਆਸ ਦਰਿਆ ਵਿਚ ਰੁੜ੍ਹ ਗਈ ਸੀ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮਨਾਲੀ ਗਈ ਪੀਆਰਟੀਸੀ ਦੀ ਬੱਸ ਲਾਪਤਾ ਹੋ ਗਈ ਸੀ, ਜਿਸ ਦੀ ਭਾਲ ਲਈ PRTC ਦੇ ਅਧਿਕਾਰੀਆਂ ਵੱਲੋਂ ਟੀਮ ਭੇਜੀ ਗਈ ਸੀ। ਟੀਮ ਵੱਲੋਂ ਬੱਸ ਦੇ ਡਰਾਈਵਰ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਸੀ ਪਰ ਕੰਡਕਟਰ ਦਾ ਕੁਝ ਪਤਾ ਨਹੀਂ ਲੱਗ ਸਕਿਆ ਸੀ। ਟੀਮ ਵੱਲੋਂ ਸਰਚ ਮੁਹਿੰਮ ਜਾਰੀ ਸੀ, ਜਿਸ ਤਹਿਤ ਅੱਜ ਬੱਸ ਦੇ ਕੰਡਕਟਰ ਦੀ ਵੀ ਲਾਸ਼ ਬਰਾਮਦ ਕਰ ਲਈ ਗਈ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ