ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਲੋਕਾਂ ‘ਚ ਟੈਕਸ ਕਾਨੂੰਨਾਂ ਬਾਰੇ ਵਧਾ ਰਹੀ ਜਾਗਰੂਕਤਾ

0
447

ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਸ਼ੁਰੂ ਕੀਤੀ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਪੰਜਾਬ ਦੇ ਲੋਕਾਂ ’ਚ ਬਹੁਤ ਹਰਮਨ ਪਿਆਰੀ ਹੋ ਰਹੀ ਹੈ। ਟੈਕਸ ਕਾਨੂੰਨਾਂ ਬਾਰੇ ਜਾਗਰੂਕ ਕਰਨ ਲਈ ਲਿਆਂਦੀ ਇਹ ਸਕੀਮ ਪੰਜਾਬ ਸਰਕਾਰ ਦੀ ‘ਮੇਰਾ ਬਿੱਲ’ ਮੋਬਾਈਲ ਐਪ ’ਤੇ ਉਪਲਬਧ ਹੈ।

‘ਬਿੱਲ ਲਿਆਓ ਇਨਾਮ ਪਾਓ’ ਯੋਜਨਾ ਦਾ ਮੁੱਖ ਮਕਸਦ ਟੈਕਸ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਖਰੀਦਾਂ ਲਈ ਬਿੱਲਾਂ ਦੀ ਮੰਗ ਕਰਨ ਲਈ ਉਤਸ਼ਾਹਿਤ ਕਰਨਾ ਹੈ। ਇਸ ਸਕੀਮ ਤਹਿਤ ਜਦੋਂ ਵੀ ਤੁਸੀਂ ਕੋਈ ਵੀ ਵਸਤੂ ਖਰੀਦਦੇ ਹੋ ਤਾਂ ਉਸ ਦਾ ਡੀਲਰ ਤੋਂ ਬਿੱਲ ਜ਼ਰੂਰ ਲਓ ਅਤੇ ਆਪਣੇ ਆਪ ਨੂੰ ‘ਬਿਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਚਲਾਈ ਜਾ ਰਹੀ ਮੋਬਾਈਲ ਐਪ ‘ਮੇਰਾ ਬਿੱਲ’ ‘ਤੇ ਰਜਿਸਟਰ ਕਰਵਾ ਕੇ ਇਸ ਬਿੱਲ ਨੂੰ ਅਪਲੋਡ ਕਰੋ। ਇਨ੍ਹਾਂ ਅੱਪਲੋਡ ਕੀਤੇ ਬਿੱਲਾਂ ‘ਚੋਂ ਹੀ ਹਰ ਮਹੀਨੇ ਡਰਾਅ ਕੱਢਿਆ ਜਾਂਦਾ ਹੈ। ਇਸ ਸਕੀਮ ਦਾ ਮੁੱਖ ਉਦੇਸ਼ ਨਾਗਰਿਕਾਂ ਵਿਚ ਟੈਕਸ ਕਾਨੂੰਨਾਂ ਬਾਰੇ ਜਾਗਰੂਕਤਾ ਫੈਲਾਉਣਾ, ਟੈਕਸ ਨਿਯਮਾਂ ਦੀ ਪਾਲਣਾ ਕਰਨਾ, ਖਪਤਕਾਰਾਂ ਨੂੰ ਡੀਲਰਾਂ ਤੋਂ ਬਿੱਲ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ ਅਤੇ ਡੀਲਰਾਂ ਨੂੰ ਖਪਤਕਾਰਾਂ ਨੂੰ ਬਿੱਲ ਜਾਰੀ ਕਰਨ ਲਈ ਪ੍ਰੇਰਿਤ ਕਰਨਾ ਹੈ।

ਇਸ ਸਕੀਮ ਤਹਿਤ ‘ਮੇਰਾ ਬਿੱਲ’ ਐਪ ‘ਤੇ ਪੈਟਰੋਲ, ਡੀਜ਼ਲ, ਕੱਚੇ ਤੇਲ, ਐਵੀਏਸ਼ਨ ਟਰਬਾਈਨ ਆਇਲ ਅਤੇ ਸ਼ਰਾਬ ਦੇ ਵਿਕਰੀ ਬਿੱਲ ਡਰਾਅ ਲਈ ਯੋਗ ਨਹੀਂ, ਜਦਕਿ ਖਪਤਕਾਰ 200 ਰੁਪਏ ਤੋਂ ਵੱਧ ਮੁੱਲ ਦੀ ਕਿਸੇ ਵੀ ਹੋਰ ਵਸਤੂ ਦੇ ਬਿੱਲ ਅਪਲੋਡ ਕਰ ਸਕਦਾ। ਇਸ ਸਕੀਮ ਤਹਿਤ ਹਰ ਮਹੀਨੇ ਰਾਜ ਪੱਧਰ ‘ਤੇ 290 ਇਨਾਮ ਕੱਢੇ ਜਾਣਗੇ ਅਤੇ ਹਰੇਕ ਜ਼ਿਲ੍ਹੇ ‘ਚ 10 ਇਨਾਮ ਦਿੱਤੇ ਜਾਂਦੇ ਅਤੇ ਇਹ ਇਨਾਮ ਜ਼ਿਲ੍ਹਾ ਪੱਧਰ ‘ਤੇ ਦਿੱਤੇ ਜਾਂਦੇ। ਮਾਈ ਬਿੱਲ ਐਪ ‘ਤੇ ਪ੍ਰਚੂਨ ਬਿੱਲ ਦੇ ਵੇਰਵੇ ਅਪਲੋਡ ਕਰਦੇ ਸਮੇਂ ਖਪਤਕਾਰ ਡੀਲਰ ਦਾ ਜੀਐਸਟੀਆਈਐਨ, ਡੀਲਰ ਦਾ ਪਤਾ, ਬਿੱਲ ਨੰਬਰ ਅਤੇ ਬਿੱਲ ਦੀ ਰਕਮ ਦਰਜ ਕਰੇ ਤੇ ਮਹੀਨੇ ਦੀ ਆਖਰੀ ਮਿਤੀ ਤੋਂ ਪਹਿਲਾਂ ਬਿੱਲ ਅਪਲੋਡ ਕਰਨਾ ਜ਼ਰੂਰੀ ਹੈ, ਜਿਸ ਦੀ ਖਰੀਦਦਾਰੀ ਕੀਤੀ ਜਾਂਦੀ ਹੈ। ਇਸ ਤਹਿਤ ਇਕ ਵਿਅਕਤੀ ਇੱਕ ਮਹੀਨੇ ਦੌਰਾਨ ਸਿਰਫ਼ ਇੱਕ ਇਨਾਮ ਲਈ ਯੋਗ ਹੈ।

ਇਸ ਸਕੀਮ ਤਹਿਰ ਵੱਧ ਤੋਂ ਵੱਧ 10 ਇਨਾਮ ਪ੍ਰਤੀ ਟੈਕਸੇਸ਼ਨ ਜ਼ਿਲ੍ਹਾ (29 ਜ਼ਿਲ੍ਹੇ ਹਨ) ਭਾਵ ਪੂਰੇ ਸੂਬੇ ਲਈ ਕੁੱਲ 290 ਇਨਾਮ ਐਲਾਨ ਕੀਤੇ ਜਾਣਗੇ। ਇਨਾਮ ਦੀ ਰਕਮ ਬਿੱਲ ’ਚ ਖ਼ਰੀਦੀਆਂ ਵਸਤਾਂ/ਸੇਵਾਵਾਂ ਦੇ ਮੁੱਲ ਦਾ ਪੰਜ ਗੁਣਾ ਹੋਵੇਗੀ, ਜਿਸ ਦੀ ਵੱਧ ਤੋਂ ਵੱਧ ਕੈਪਿੰਗ 10000 ਰੁਪਏ ਹੋਵੇਗੀ।

ਇਨਾਮਾਂ ਦਾ ਕੰਪਿਊਟਰਾਈਜ਼ਡ ਡਰਾਅ ਹਰ ਮਹੀਨੇ ਦੀ 7 ਤਰੀਕ ਨੂੰ ਮਹੀਨਾਵਾਰ ਆਧਾਰ ’ਤੇ ਕੱਢੇ ਜਾਂਦੇ ਹਨ, ਜੇਕਰ 7 ਤਰੀਕ ਨੂੰ ਛੁੱਟੀ ਹੁੰਦੀ ਹੈ ਤਾਂ ਡਰਾਅ ਅਗਲੇ ਕੰਮ ਵਾਲੇ ਦਿਨ ਕੱਢਿਆ ਜਾਂਦਾ। ਹਰ ਬਿੱਲ ਨੂੰ ਇੱਕ ਖ਼ਾਸ ਲੜੀ ਨੰਬਰ ਅਲਾਟ ਕੀਤਾ ਜਾਂਦਾ ਜੋ ਡਰਾਅ ਲਈ ਯੋਗ ਹੈ। ਇਨਾਮਾਂ ਦੇ ਡਰਾਅ ਲਈ ਵਿਭਾਗ ਵੱਲੋਂ ਇਸ ਉਦੇਸ਼ ਲਈ ਇੱਕ ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ।

ਡਰਾਅ ਕਮੇਟੀ ਦੀ ਮੌਜੂਦਗੀ ’ਚ ਇਲੈਕਟ੍ਰਾਨਿਕ ਤਰੀਕੇ ਨਾਲ ਕੱਢੇ ਜਾਂਦੇ ਹਨ। ਡਰਾਅ ਤੋਂ ਬਾਅਦ ਸਫ਼ਲ ਭਾਗੀਦਾਰਾਂ ਦੀ ਸੂਚੀ ਟੈਕਸ ਵਿਭਾਗ ਦੀ ਵੈੱਬਸਾਈਟ ’ਤੇ ਵਿਖਾਈ ਜਾਂਦੀ ਹੈ। ਜੇਤੂਆਂ ਨੂੰ ਇਨਾਮ ਦਾ ਦਾਅਵਾ ਕਰਨ ਲਈ ਆਪਣਾ ਬੈਂਕ ਖਾਤਾ ਨੰਬਰ ਅਤੇ IFSC ਕੋਡ ‘ਮੇਰਾ ਬਿੱਲ’ ਮੋਬਾਈਲ ਐਪ ਰਾਹੀਂ ਅਪਲੋਡ ਕਰਨ ਦੀ ਲੋੜ ਹੋਵੇਗੀ। ਜੇਤੂਆਂ ਨੂੰ ਭੁਗਤਾਨ ਸਿੱਧੇ ਜੇਤੂ ਦੇ ਬੈਂਕ ਖਾਤੇ ’ਚ ਕੀਤਾ ਜਾਂਦਾ ਹੈ।

ਇਸ ਸਕੀਮ ਦੀ ਸਫਲਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਟੈਕਸ ਪ੍ਰਣਾਲੀ ਵਿਚ ਪਾਰਦਰਸ਼ਤਾ ਤੇ ਜਵਾਬਦੇਹੀ ਲਿਆਉਣ ਦੇ ਯਤਨਾਂ ਦਾ ਪ੍ਰਮਾਣ ਹੈ।