ਹਰਿਆਣਾ -ਪੰਜਾਬ ਬਾਰਡਰ ’ਤੇ ਮਾਹੌਲ ਤਣਾਅਪੂਰਨ, ਮੀਡੀਆ ਨਾਲ ਪੁਲਿਸ ਵਾਲਿਆਂ ਨੇ ਕੀਤੀ ਹੱਥੋਪਾਈ

0
224

ਚੰਡੀਗੜ੍ਹ, 11 ਫਰਵਰੀ| ਹਰਿਆਣਾ ’ਚ ਸਰਕਾਰ ਨੇ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਸੀਲ ਕਰ ਦਿੱਤੀਆ ਹਨ। ਪੂਰੇ ਸੂਬੇ ’ਚ ਇੰਟਰਨੈਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ।

ਬਾਰਡਰਾਂ ’ਤੇ ਸਥਿਤੀ ਕਾਫ਼ੀ ਤਣਾਅਪੂਰਨ ਬਣੀ ਹੋਈ ਹੈ, ਹਾਲਾਤ ਜੰਗ ਲੱਗਣ ਵਾਲੇ ਬਣੇ ਹੋਏ ਹਨ। ਇਸ ਦੌਰਾਨ ਸ਼ੰਭੂ ਬਾਰਡਰ ’ਤੇ ਹਰਿਆਣਾ ਦੇ ਕੁਝ ਪੁਲਿਸ ਮੁਲਾਜ਼ਮ ਪੰਜਾਬ ਦੀ ਹੱਦ ’ਚ ਦਾਖ਼ਲ ਹੋ ਗਏ ਅਤੇ ਮੀਡੀਆ ਕਰਮੀਆਂ ਨਾਲ ਧਕੇਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਕਿਸਾਨਾਂ ਨੂੰ ਰੋਕਣ ਲਈ ਅੰਬਾਲਾ ’ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।