72 ਸਾਲਾ ਬਜ਼ੁਰਗ ਨੇ ਨੂੰਹਾਂ-ਪੁੱਤਾਂ ਤੋਂ ਦੱਸਿਆ ਜਾਨ ਦਾ ਖਤਰਾ, SSP ਨੂੰ ਲਾਈ ਬਚਾਉਣ ਦੀ ਗੁਹਾਰ

0
416

ਜਲੰਧਰ | ਪਿੰਡ ਦੇਸਲਪੁਰ ਡਾਕਖਾਨਾ ਅਠੌਲਾ ਦੇ ਰਹਿਣ ਵਾਲੇ 72 ਸਾਲਾ ਸੁਖਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਐੱਸਐੱਸਪੀ ਜਲੰਧਰ ਦਿਹਾਤੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਗੁਹਾਰ ਲਗਾਈ ਹੈ ਕਿ ਉਸ ਦੇ 4 ਲੜਕੇ ਹਨ, ਜਿਨ੍ਹਾਂ ਵਿਚੋਂ 2 ਲੜਕਿਆਂ ਨੇ ਮੇਰਾ ਜਿਊਣਾ ਹਰਾਮ ਕੀਤਾ ਹੋਇਆ ਹੈ।

ਇਕ ਲੜਕਾ ਸੁਖਵਿੰਦਰ ਸਿੰਘ (20) ਪਹਿਲਾਂ ਘਰ ਛੱਡ ਕੇ ਪਿੰਡ ਦੇ ਹੀ ਲੱਲੀ ਦੇ ਘਰ ਰਹਿ ਰਿਹਾ ਸੀ। ਸਾਡੇ ਕਈ ਵਾਰ ਸਮਝਾਉਣ ‘ਤੇ ਵੀ ਉਹ ਘਰ ਨਹੀਂ ਸੀ ਪਰਤਿਆ ਤੇ ਦੂਸਰਾ ਲੜਕਾ ਪ੍ਰਭਜੋਤ ਸਿੰਘ ਵੀ ਬੁਰੀ ਸੰਗਤ ਵਿਚ ਫਸਿਆ ਹੋਣ ਕਰਕੇ ਮੇਰੇ ਕਹਿਣੇ ਵਿਚ ਨਹੀਂ ਸੀ। ਇਸ ਕਰਕੇ ਮੈਂ ਇਨ੍ਹਾਂ ਨੂੰ ਪਹਿਲਾਂ ਹੀ ਆਪਣੀ ਜਾਇਦਾਦ ਵਿਚੋਂ ਬੇਦਖਲ ਕਰ ਚੁੱਕਾ ਹਾਂ।

ਸੁਖਦੇਵ ਸਿੰਘ ਨੇ ਆਰੋਪ ਲਾਉਂਦਿਆਂ ਦੱਸਿਆ ਕਿ ਮੇਰਾ ਲੜਕਾ ਪ੍ਰਭਜੋਤ ਸਿੰਘ ਅਤੇ ਇਸ ਦੀ ਘਰਵਾਲੀ ਸਪਨਾ ਅਤੇ ਦੂਸਰਾ ਲੜਕਾ ਸੁਖਵਿੰਦਰ ਸਿੰਘ ਅਤੇ ਇਨ੍ਹਾਂ ਦੇ ਸਹਿਯੋਗੀ ਸੁੱਚਾ ਪੁੱਤਰ ਬਾਰੂ ਤੇ ਇਸ ਦੀ ਘਰਵਾਲੀ ਅਲਕਾ ਵਾਸੀ ਪਿੰਡ ਦੇਸਲਪੁਰ ਡਾਕਖਾਨਾ ਅਠੌਲਾ ਜ਼ਿਲਾ ਜਲੰਧਰ ਮੈਨੂੰ ਅਤੇ ਮੇਰੀ ਪਤਨੀ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਹਨ।

ਸੁਖਦੇਵ ਸਿੰਘ ਨੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਗੁਹਾਰ ਲਾਈ ਹੈ ਕਿ ਇਨ੍ਹਾਂ ਵਿਅਕਤੀਆਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ।