ਬੌਸ ਨੂੰ ਫੋਨ ਕਰਕੇ 25 ਸਾਲਾ ਕੁੜੀ ਨੇ ਲਗਾਇਆ ਫੰਦਾ

    0
    404

    ਜਲੰਧਰ. ਅਰਬਨ ਸਟੇਟ ‘ਚ ਕਿਰਾਏ ਦੇ ਮਕਾਨ ‘ਚ ਰਹਿੰਦੀ ਇੱਕ 25 ਸਾਲ ਦੀ ਕੁੜੀ ਸੁਖਬੀਰ ਕੌਰ ਵਲੋ ਖੁਦਕੁਸ਼ੀ ਕਰਨ ਦੀ ਖਬਰ ਹੈ। ਸੁਖਬੀਰ ਕੌਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾ ਸ਼ਾਮ 4.30 ਬਜੇ ਆਪਣੇ ਬੌਸ ਨੂੰ ਫੋਨ ਕਰਕੇ ਕਿਹਾ – ਸਰ, ਮੈਂ ਸੁਸਾਇਡ ਕਰ ਰਹੀ ਹਾਂ। ਇਹ ਸੁਣ ਕੇ ਬੌਸ ਨੇ ਭੁਲੱਥ ‘ਚ ਰਹਿੰਦੀ ਸੁਖਬੀਰ ਕੌਰ ਦੀ ਮਾਂ ਨੂੰ ਫੋਨ ਕੀਤਾ। ਫੋਨ ਸੁਨਣ ਤੋਂ ਬਾਅਦ ਕਰੀਬ ਡੇਢ ਘੰਟੇ ‘ਚ ਮਾਂ ਬੇਟੇ ਨੂੰ ਲੈ ਕੇ ਸੁਖਬੀਰ ਦੇ ਘਰ ਪਹੁੰਚੀ ਤਾਂ ਸੁਖਬੀਰ ਕੌਰ ਫੰਦੇ ਨਾਲ ਲਟਕ ਰਹੀ ਸੀ।

    ਪੁਲਿਸ ਨੂੰ ਦਿੱਤੇ ਬਿਆਨ ‘ਚ ਮਾਂ ਨੇ ਦੱਸਿਆ ਕਿ ਸੁਖਬੀਰ ਕੌਰ ਪਰਿਵਾਰਕ ਸੱਮਸਿਆ ਕਾਰਨ ਪਰੇਸ਼ਾਨ ਸੀ। ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਇਸ ‘ਤੇ ਐਸਐਚਓ ਨਵੀਨਪਾਲ ਨੇ ਕਿਹਾ ਕਿ ਸਾਨੂੰ ਕੋਈ ਸੁਸਾਇਡ ਨੋਟ ਨਹੀਂ ਮਿਲਿਆ, ਨਾ ਹੀ ਪਰਿਵਾਰ ਨੇ ਕਿਸੇ ਉੱਪਰ ਕੋਈ ਦੋਸ਼ ਲਗਾਇਆ ਹੈ। 

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।