11 ਸਾਲ ਦੀ ਅਰਸ਼ੀਆ ਨੇ ਬੈਡਮਿੰਟਨ ਚੈਂਪੀਅਨਸ਼ਿਪ ‘ਚ ਜਿੱਤੇ 2 ਮੈਡਲ

0
3933

ਮੋਹਾਲੀ | ਅਰਸ਼ੀਆ ਸਵਲਾਨੀਆ ਨੇ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮੈਡਲ ਜਿੱਤ ਕੇ ਮੋਹਾਲੀ ਜ਼ਿਲ੍ਹੇ ਦਾ ਨਾਂ ਰੌਸ਼ਣ ਕੀਤਾ ਹੈ।

ਕਾਰਮੇਲ ਸਕੂਲ ਚੰਡੀਗੜ੍ਹ ਦੀ 6ਵੀਂ ਜਮਾਤ ਦੀ ਵਿਦਿਆਰਥਣ ਅਰਸ਼ੀਆ ਨੇ ਸਿੰਗਲਜ਼ ਵਿੱਚ ਸਿਲਵਰ ਅਤੇ ਡਬਲਜ਼ ਵਿੱਚ ਗੋਲਡ ਮੈਡਲ ਜਿੱਤਿਆ ਹੈ।

ਡਾ. ਰਿਸ਼ੂ ਸਾਰੰਗਲ ਅਤੇ ਡਾਕਟਰ ਅਜੈ ਸਵਲਾਨੀਆ ਦੀ 11 ਸਾਲਾ ਧੀ ਨੇ ਲਗਭਗ 1 ਸਾਲ ਪਹਿਲਾਂ ਖੇਡਣਾ ਸ਼ੁਰੂ ਕੀਤੀਆਂ ਸਨ ਪਰ ਕੋਵਿਡ ਕਾਰਨ ਉਸਨੇ ਸਿਰਫ 6 ਮਹੀਨੇ ਹੀ ਪ੍ਰੈਕਟਿਸ ਕੀਤੀ ਹੈ। ਉਹ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ।