ਬੀਬੀ ਬਾਦਲ ਨੇ ਕੈਪਟਨ ਸਿਰ ਭੰਨ੍ਹਿਆ ਭਾਡਾਂ, ਨਾਂਦੇੜ ਸਾਹਿਬ ਦੇ ਸ਼ਰਧਾਲੂਆਂ ਦੀ ਟੈਸਟਿੰਗ ਪਹਿਲਾਂ ਸੀ ਜ਼ਰੂਰੀ

0
1131

ਚੰਡੀਗੜ੍ਹ . ਨਾਂਦੇੜ ਸਾਹਿਬ ਤੋਂ ਪੰਜਾਬ ਆਈ ਸੰਗਤ ਲਈ ਕਦੇ ਕ੍ਰੈਡਿਟ ਲੈਣ ਲਈ ਸਿਆਸੀ ਆਗੂ ਇੱਕ-ਦੂਜੇ ਤੋਂ ਅੱਗੇ ਹੋ ਰਹੇ ਸਨ। ਉੱਥੇ ਹੀ ਹੁਣ ਲਗਾਤਾਰ ਕੋਰੋਨਾ ਵਾਇਰਸ ਪੌਜ਼ੀਟਿਵ ਮਰੀਜ਼ਾਂ ਦਾ ਅੰਕੜਾ ਵਧਣ ਕਾਰਨ ਇੱਕ-ਦੂਜੇ ‘ਤੇ ਤੋਹਮਤਾਂ ਲਾ ਰਹੇ ਹਨ। ਹਰਸਿਮਰਤ ਬਾਦਲ ਨੇ ਪੰਜਾਬ ਸਰਕਾਰ ਸਿਰ ਭਾਡਾਂ ਭੰਨ੍ਹ ਦਿੱਤਾ ਹੈ। ਬੀਬੀ ਬਾਦਲ ਨੇ ਕਿਹਾ ਕਿ ਸ੍ਰੀ ਨਾਂਦੇੜ ਸਾਹਿਬ ਤੋਂ ਆਉਣ ਵਾਲੇ ਸਾਰੇ ਸ਼ਰਧਾਲੂਆਂ ਦੀ ਟੈਸਟਿੰਗ ਲਾਜ਼ਮੀ ਕਰਵਾਉਣ ਲਈ ਅਗਾਊਂ ਚੌਕਸ ਕੀਤਾ ਸੀ ਪਰ ਪੰਜਾਬ ਸਰਕਾਰ ਵੱਲੋਂ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਨਤੀਜਾ ਕਿ ਹੁਣ ਪੰਜਾਬ ‘ਤੇ ਗਹਿਰਾ ਸੰਕਟ ਮੰਡਰਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਅਪੀਲ ਨੂੰ ਅਣਗੌਲਿਆਂ ਕਰਦਿਆਂ ਬਿਨਾਂ ਟੈਸਟ ਲਏ ਸ਼ਰਧਾਲੂਆਂ ਨੂੰ ਘਰਾਂ ਨੂੰ ਰਵਾਨਾ ਕਰ ਦਿੱਤਾ।
ਹੁਣ ਪੰਜਾਬ ‘ਚ ਲਗਾਤਾਰ ਸ਼ਰਧਾਲੂਆਂ ਵਿੱਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਮਗਰੋਂ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਦਾ ਨਤੀਜਾ ਪੂਰੇ ਪੰਜਾਬ ਨੂੰ ਭੁਗਤਣਾ ਪੈ ਸਕਦਾ ਹੈ। ਨਾਂਦੇੜ ਤੋਂ ਵੱਖ-ਵੱਖ ਜ਼ਿਲ੍ਹਿਆਂ ‘ਚ ਪਰਤੇ ਸ਼ਰਧਾਲੂਆਂ ਵਿੱਚ ਕੋਰੋਨਾ ਪੌਜ਼ੇਟਿਵ ਮਰੀਜ਼ ਆਉਣ ਮਗਰੋਂ ਪੰਜਾਬ ਦੇ ਲੋਕ ਇਕ ਵਾਰ ਫਿਰ ਸਹਿਮ ਗਏ ਹਨ।ਕਿਉਂਕਿ ਤਰਨ ਤਾਰਨ ਵਰਗੇ ਉਹ ਜ਼ਿਲ੍ਹੇ ਇਕ ਵੀ ਕੇਸ ਨਾ ਹੋਣ ਕਾਰਨ ਗਰੀਨ ਜ਼ੋਨ ‘ਚ ਸਨ ਪਰ ਹੁਣ ਲਗਾਤਾਰ ਉੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ ਇਜ਼ਾਫਾ ਹੋ ਰਿਹਾ ਹੈ। ਇਸ ਤੋਂ ਇਲਾਵਾ ਗੁਰਦਾਸਪੁਰ, ਹੁਸ਼ਿੁਆਰਪੁਰ, ਕਪੂਰਥਲਾ, ਮੁਕਤਸਰ, ਲੁਧਿਆਣਾ, ਤੇ ਮੋਗਾ ‘ਚ ਵੀ ਕੋਰੋਨਾ ਪੌਜ਼ਟਿਵ ਸ਼ਰਧਾਲੂ ਸਾਹਮਣੇ ਆਏ ਹਨ। ਹੁਣ ਤਕ ਪੰਜਾਬ ‘ਚ ਪੌਜ਼ੇਟਿਵ ਸ਼ਰਧਾਲੂਆਂ ਦਾ ਅੰਕੜਾ 80 ਤੋਂ ਵੱਧ ਚੁੱਕਾ ਹੈ ਤੇ ਫ਼ਿਲਹਾਲ ਸੈਂਕੜੇ ਦੀ ਰਿਪੋਰਟ ਆਉਣੀ ਬਾਕੀ ਹੈ।