ਭਾਰਤ ‘ਚ ਕ੍ਰਿਕਟ ਵਰਲਡ ਕੱਪ ਨੂੰ ਰੋਕਣ ਦੀ ਅੱਤਵਾਦੀ ਪਨੂੰ ਵੱਲੋਂ ਧਮਕੀ, ਕੀਤਾ ਵੀਡੀਓ ਜਾਰੀ

0
3180

ਬਰਨਾਲਾ | ਜ਼ਿਲ੍ਹੇ ਦੀਆਂ ਕਈ ਥਾਵਾਂ ’ਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੇ ਰਿਹਾਇਸ਼ ਨੇੜੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ। ਵਣ ਵਿਭਾਗ ਤੇ ਸੀਐੱਮ ਭਗਵੰਤ ਮਾਨ ਦੇ ਸਰਕਾਰੀ ਬੈਨਰਾਂ ’ਤੇ ਵੀ ਨਾਅਰੇ ਲਿਖੇ ਹਨ। ਬਰਨਾਲਾ ਦੇ ਹੰਡਿਆਇਆ ਰੋਡ ’ਤੇ ਜਾਣ ਵਾਲੇ ਡੀਸੀ ਦਫ਼ਤਰ ’ਤੇ ਉਨ੍ਹਾਂ ਦਾ ਘਰ ਹੈ, ਜਿਥੇ ਇਹ ਨਾਅਰੇ ਲਿਖੇ ਗਏ ਹਨ।

ਅੱਤਵਾਦੀ ਗੁਰਪਤਵੰਤ ਪਨੂੰ ਨੇ ਇਸਦੀ ਜ਼ਿੰਮੇਵਾਰੀ ਲਈ ਹੈ। ਗੁਰਪਤਵੰਤ ਪਨੂੰ ਨੇ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ। ਪਨੂੰ ਨੇ ਵਾਇਰਲ ਵੀਡੀਓ ’ਚ ਭਾਰਤ ’ਚ ਹੋਣ ਵਾਲੇ ਕ੍ਰਿਕਟ ਵਰਲਡ ਕੱਪ ਨੂੰ ਰੋਕਣ ਦੀ ਧਮਕੀ ਦਿੱਤੀ ਹੈ। ਕੈਨੇਡਾ ’ਚ ਮਾਰੇ ਗਏ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਵੀ ਆਖ਼ੀ। ਉਥੇ ਹੀ ਬਰਨਾਲਾ ਪ੍ਰਸ਼ਾਸਨ ਨੇ ਇਸ ਮਾਮਲੇ ਸਬੰਧੀ ਤੁਰੰਤ ਹਰਕਤ ’ਚ ਆਉਂਦਿਆਂ ਜਿੱਥੇ-ਜਿੱਥੇ ਨਾਅਰੇ ਲਿਖੇ ਸਨ, ਉਥੇ-ਉਥੇ ਰੰਗ ਕਰਵਾ ਦਿੱਤਾ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ