ਬਰਨਾਲਾ, 29 ਦਸੰਬਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਨੈਸ਼ਨਲ ਹਾਈਵੇ ‘ਤੇ ਬਰਨਾਲਾ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਦੀ ਕੋਠੀ ਨੇੜੇ ਬਣ ਰਹੇ ਨਵੇਂ ਹੋਟਲ ਵਿਚ ਵੀਰਵਾਰ ਰੇਤ ਰਾਤ ਨੂੰ ਚੌਕੀਦਾਰ ਦਾ ਕਤਲ ਕਰ ਦਿੱਤਾ ਗਿਆ, ਜਿਸ ਦਾ ਦਿਨ ਚੜ੍ਹਦੇ ਪਤਾ ਲੱਗਾ। ਮੌਕੇ ‘ਤੇ ਪੁੱਜੇ ਡੀਐਸਪੀ ਬਰਨਾਲਾ ਸਤਬੀਰ ਸਿੰਘ ਦੀ ਅਗਵਾਈ ‘ਚ ਥਾਣਾ ਸਿਟੀ 2 ਦੇ ਥਾਣਾ ਮੁਖੀ ਨਿਰਮਲਜੀਤ ਸਿੰਘ ਅਤੇ ਸਬ-ਇੰਸਪੈਕਟਰ ਮਨੀਸ਼ ਕੁਮਾਰ ਤੇ ਆਈਟੀ ਸੈੱਲ ਦੇ ਇੰਚਾਰਜ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਇਹ ਹੋਟਲ ਫਿਲਹਾਲ ਨਿਰਮਾਣ ਅਧੀਨ ਹੈ।
ਹੋਟਲ ਦੇ ਮਾਲਕ ਸੰਦੀਪ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਇਥੇ ਕੰਮ ਕਰ ਰਹੀ ਲੇਬਰ ਨੇ ਫੋਨ ਰਾਹੀਂ ਦੱਸਿਆ ਤਾਂ ਉਹ ਘਟਨਾ ਸਥਾਨ ‘ਤੇ ਪੁੱਜੇ ਜਿਨ੍ਹਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ। ਹੋਟਲ ਮਾਲਕ ਨੇ ਦੱਸਿਆ ਕਿ ਕਤਲ ਹੋਇਆ ਵਿਅਕਤੀ ਉਨ੍ਹਾਂ ਦਾ ਮਾਮਾ ਸੀ, ਜਿਸ ਦਾ ਨਾਮ ਮਹਿੰਦਰ ਸਿੰਘ ਸੀ।
ਵੇਖੋ ਵੀਡੀਓ
https://www.facebook.com/punjabibulletinworld/videos/6894086637326306