ਲਿਵ-ਇਨ ਰਿਲੇਸ਼ਨਸ਼ਿਪ ਦਾ ਖੌਫਨਾਕ ਅੰਤ ! ਪ੍ਰੇਮੀ ਨੇ ਤੇਲ ਪਾ ਕੇ ਸਾੜੀ ਪ੍ਰੇਮਿਕਾ, ਹੋਈ ਦਰਦਨਾਕ ਮੌਤ

0
395

ਦਿੱਲੀ| ਬਲਵੀਰ ਵਿਹਾਰ ‘ਚ ਰਹਿਣ ਵਾਲੀ ਇਕ ਔਰਤ ਨੂੰ ਉਸ ਦੇ ਲਿਵ-ਇਨ ਪਾਰਟਨਰ ਨੇ ਅੱਗ ਲਗਾ ਦਿੱਤੀ। ਪੀੜਤਾ ਦੀ ਸੋਮਵਾਰ ਨੂੰ ਮੌਤ ਹੋ ਗਈ। ਇਹ ਘਟਨਾ 10 ਫਰਵਰੀ ਦੀ ਰਾਤ ਨੂੰ ਵਾਪਰੀ, ਜਦੋਂ ਉਸ ਨੇ ਆਪਣੇ ਲਿਵ-ਇਨ ਪਾਰਟਨਰ ਮੋਹਿਤ ਨੂੰ ਆਪਣੇ ਦੋਸਤ ਨਾਲ ਨਸ਼ਾ ਕਰਦੇ ਦੇਖਿਆ।

ਦੋਵਾਂ ਵਿਚਾਲੇ ਲੜਾਈ ਹੋ ਗਈ ਅਤੇ ਮੋਹਿਤ ਨੇ ਪੀੜਤਾ ‘ਤੇ ਤਾਰਪੀਨ ਦਾ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ। ਬੁਰੀ ਤਰ੍ਹਾਂ ਝੁਲਸ ਗਈ। ਔਰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ 10 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।

ਖਬਰਾਂ ਮੁਤਾਬਕ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਪੀੜਤਾ ਅਤੇ ਦੋਸ਼ੀ ਮੋਹਿਤ ਦੋਵੇਂ 6 ਸਾਲਾਂ ਤੋਂ ਇਕੱਠੇ ਰਹਿ ਰਹੇ ਸਨ। ਪੀੜਤਾ ਆਪਣੇ ਪਤੀ ਨੂੰ ਛੱਡ ਕੇ ਬਲਵੀਰ ਵਿਹਾਰ ‘ਚ ਮੋਹਿਤ ਨਾਲ ਰਹਿਣ ਲੱਗੀ ਸੀ।

ਉਸ ਦੇ 2 ਬੱਚੇ ਹਨ, ਇੱਕ ਉਸ ਦੇ ਪਹਿਲੇ ਵਿਆਹ ਤੋਂ ਅਤੇ ਦੂਜਾ ਮੋਹਿਤ ਤੋਂ। ਬੁਰੀ ਤਰ੍ਹਾਂ ਨਾਲ ਸੜੀ ਹੋਈ ਔਰਤ ਨੂੰ ਪਹਿਲਾਂ ਸਫਦਰਜੰਗ ਹਸਪਤਾਲ, ਬਾਅਦ ਵਿਚ ਦਿੱਲੀ ਏਮਜ਼ ਦੇ ਟਰਾਮਾ ਸੈਂਟਰ ਵਿਚ ਲਿਜਾਇਆ ਗਿਆ ਪਰ ਉਸ ਨੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।

ਪਰਿਵਾਰ ਦੇ ਬਿਆਨਾਂ ‘ਤੇ ਕਤਲ ਦਾ ਮਾਮਲਾ ਦਰਜ
ਮਰਨ ਵਾਲੀ ਔਰਤ ਦੀ ਉਮਰ 28 ਸਾਲ ਸੀ। ਉਸ ਦੀ ਹਾਲਤ ਇੰਨੀ ਨਾਜ਼ੁਕ ਸੀ ਕਿ ਉਸ ਦਾ ਬਿਆਨ ਦਰਜ ਨਹੀਂ ਕੀਤਾ ਜਾ ਸਕਿਆ। ਮੌਤ ਤੋਂ ਬਾਅਦ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਅਮਨ ਵਿਹਾਰ ਥਾਣੇ ‘ਚ ਮੋਹਿਤ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮੋਹਿਤ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।