ਦਸੂਹਾ ‘ਚ ਕਾਰ-ਮੋਟਰਸਾਈਕਲ ਦੀ ਭਿਆਨਕ ਟੱਕਰ, 3 ਦੀ ਮੌਤ, ਕਾਰ ਸਵਾਰ ਫਰਾਰ

0
2036

ਹੁਸ਼ਿਆਰਪੁਰ (ਅਮਰੀਕ ਕੁਮਾਰ) | ਦਸੂਹਾ ਨੈਸ਼ਨਲ ਹਾਈਵੇ ‘ਤੇ ਲੰਗਰਪੁਰ ਨਜ਼ਦੀਕ ਮੋਟਰਸਾਈਕਲ ਅਤੇ ਆਲਟੋ ਕਾਰ ਦੀ ਭਿਆਨਕ ਟੱਕਰ ਹੋ ਗਈ, ਜਿਸ ਵਿਚ ਮੋਟਰਸਾਈਕਲ ਸਵਾਰ 2 ਦੀ ਮੌਕੇ ‘ਤੇ ਹੀ, ਜਦਕਿ ਇਕ ਦੀ ਹਸਪਤਾਲ ਲਿਜਾਂਦੇ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਸੁਖਵਿੰਦਰ ਸਿੰਘ (33), ਰਾਜ ਰਾਣੀ (27) ਵਾਸੀ ਬੱਸੀ ਬੇਗੋਵਾਲ ਵਜੋਂ ਹੋਈ, ਜੋ ਕਿ ਦਸੂਹਾ ਵਿਖੇ ਪੱਥਰੀ ਦੀ ਦਵਾਈ ਲੈਣ ਆਏ ਸਨ। ਕਾਰ ਅਤੇ ਮੋਟਰਸਾਈਕਲ ਜਲੰਧਰ ਵੱਲੋਂ ਆ ਰਹੇ ਸਨ। ਕਾਰ ਨੇ ਮੋਟਰਸਾਈਕਲ ਨੂੰ ਪਿੱਛੇ ਟੱਕਰ ਮਾਰੀ। ਕਾਰ ਸਵਾਰ ਫਰਾਰ ਦੱਸਿਆ ਜਾ ਰਿਹਾ ਹੈ।

ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਔਰਤ ਸਤੀ (52) ਨੂੰ ਜਲੰਧਰ ਲਿਜਾਂਦਿਆਂ ਰਸਤੇ ‘ਚ ਚੌਲਾਂਗ ਨਜ਼ਦੀਕ ਮੌਤ ਹੋ ਗਈ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)