ਭਿਆਨਕ ਹਾਦਸਾ ! ਸਸਕਾਰ ’ਤੇ ਜਾ ਰਹੇ ਪਰਿਵਾਰ ਦੀ ਡਿਵਾਈਡਰ ਨਾਲ ਟਕਰਾਈ ਕਾਰ, 2 ਦੀ ਮੌਕੇ ‘ਤੇ ਮੌਤ

0
389

ਬਰਨਾਲਾ, 17 ਅਕਤੂਬਰ | ਤਾਜੋ ਕੈਂਚੀਆਂ ਬਾਹਰਲੇ ਬੱਸ ਸਟੈਂਡ ’ਤੇ ਬਣੇ ਓਵਰਬ੍ਰਿਜ ਉੱਪਰ ਇਕ ਭਿਆਨਕ ਹਾਦਸਾ ਵਾਪਰ ਗਿਆ ਹੈ। ਇਥੇ ਇਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਵਿਚ ਕਾਰ ’ਚ ਸਵਾਰ ਔਰਤ ਸਮੇਤ 2 ਜਣਿਆਂ ਦੀ ਮੌਤ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ।

ਸਿਵਲ ਹਸਪਤਾਲ ਤਪਾ ਵਿਖੇ ਜ਼ੇਰੇ ਇਲਾਜ ਸਲਵਿੰਦਰ ਕੁਮਾਰ ਵਾਸੀ ਗੰਗਾਨਗਰ ਨੇ ਦੱਸਿਆ ਕਿ ਉਹ ਆਪਣੇ ਭਰਾ ਕੁਲਵਿੰਦਰ ਕੁਮਾਰ, ਭਰਜਾਈ ਗੀਤਾ ਰਾਣੀ ਅਤੇ ਮਾਤਾ ਗੁਰਦੇਵ ਕੌਰ ਸਮੇਤ ਬ੍ਰਿਜਾ ਕਾਰ ’ਚ ਸਵਾਰ ਹੋ ਕੇ ਗੰਗਾਨਗਰ ਤੋਂ ਚੰਡੀਗੜ੍ਹ ਰਿਸ਼ਰੇਦਾਰੀ ’ਚ ਸਸਕਾਰ ’ਤੇ ਜਾ ਰਹੇ ਸਨ।

ਜਦੋਂ ਉਹ ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਤਪਾ ਤਾਜੋ ਕੈਂਚੀਆਂ ’ਤੇ ਬਣੇ ਓਵਰਬ੍ਰਿਜ ਉੱਪਰ ਪੁੱਜੇ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਇਸ ਹਾਦਸੇ ’ਚ ਕਾਰ ਚਾਲਕ ਕੁਲਵਿੰਦਰ ਕੁਮਾਰ ਅਤੇ ਗੁਰਦੇਵ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖ਼ਮੀਆਂ ਨੂੰ ਮਿੰਨੀ ਸਹਾਰਾ ਵੈਲਫੇਅਰ ਕਲੱਬ ਅਤੇ 108 ਐਂਬੂਲੈਂਸ ਜ਼ਰੀਏ ਸਿਵਲ ਹਸਪਤਾਲ ਤਪਾ ਵਿਖੇ ਦਾਖ਼ਲ ਕਰਵਾਇਆ ਗਿਆ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)